ਮਥੁਰਾ, 11 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਮਥੁਰਾ (Mathura) ਵਿਖੇ ਇਕ ਵਿਅਕਤੀ ਤੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ (Case registered) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਹੜੇ ਕਿਹੜੇ ਦੋਸ਼ਾਂ ਤਹਿਤ ਕੀਤਾ ਗਿਆ ਹੈ ਕੇਸ ਦਰਜ
ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਧੋਖਾਦੇਹੀ ਨਾਲ ਦਸਤਾਵੇਜ਼ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਹਾਸਲ ਕਰਨ ਦੀ ਕੋਸਿ਼ਸ਼ ਕਰਨ, 5 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਤੇ ਧਮਕੀ ਦੇਣ (Threaten) ਦੇ ਦੋਸ਼ਾਂ ਹੇਠ ਰਾਸ਼ਟਰੀ ਲੋਕ ਦਲ ਦੇ ਵਿਧਾਨ ਪ੍ਰੀਸ਼ਦ ਮੈਂਬਰ ਯੋਗੇਸ਼ ਨੌਹਵਰ ਸਮੇਤ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਹਾਈਵੇਅ ਪੁਲਸ ਸਟੇਸ਼ਨ (Highway Police Station) ਦੇ ਇੰਚਾਰਜ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੁਕਮਾਂ ‘ਤੇ 8 ਮਾਰਚ ਨੂੰ ਨੌਹਵਰ, ਯਸ਼ ਚੌਧਰੀ, ਮਨੀਸ਼, ਸ਼ੁਭਮ ਤੇ ਕ੍ਰਿਸ਼ਨਾ ਮੁਰਾਰੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।
ਕੀ ਜਾਣਕਾਰੀ ਦਿੱਤੀ ਹੈ ਸਿਕਾਇਤਕਰਤਾ ਵਲੋਂ ਦਿੱਤੀ ਸਿ਼ਕਾਇਤ ਵਿਚ
ਸਿਕਾਇਤ ‘ਚ ਕਿਹਾ ਗਿਆ ਹੈ ਕਿ ਉਸ ਨੇ ਜੂਨ-2024 ’ਚ ਇਕ ਰਾਸ਼ਟਰੀ ਰਾਜਮਾਰਗ ਨੇੜੇ 5 ਏਕੜ ਜ਼ਮੀਨ ਦੀ ਰਜਿਸਟਰੀ ਕਰਵਾਈ ਸੀ । ਬਾਅਦ ‘ਚ ਜ਼ਮੀਨ ਵੇਚ ਕੇ ਇੰਤਕਾਲ ਵੀ ਹਾਸਲ ਕਰ ਲਿਆ ਸੀ । ਉਸ ਨੇ ਦੋਸ਼ ਲਗਾਇਆ ਹੈ ਕਿ ਨੌਹਵਰ ਸਮੇਤ ਵਿਅਕਤੀਆਂ ਨੇ ਉਸ ਨੂੰ ਆਪਣੀ ਰਿਹਾਇਸ਼ ‘ਤੇ ਬੁਲਾਇਆ, ਜ਼ਮੀਨ ਉਨ੍ਹਾਂ ਦੀ ਹੋਣ ਦਾ ਦਾਅਵਾ ਕੀਤਾ ਅਤੇ ਮਾਮਲੇ ਨੂੰ ਸੁਲਝਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ।
Read More : ਨਵ-ਜੰਮੀ ਬੱਚੀ ਵੇਚਣ ਦੇ ਮਾਮਲੇ ਵਿਚ 8 ਵਿਰੁੱਧ ਕੇਸ ਦਰਜ ਪੰਜ ਗ੍ਰਿਫ਼ਤਾਰ









