ਨਵੀਂ ਦਿੱਲੀ, 7 ਮਾਰਚ, 2026 : ਭਾਰਤ ਦੇਸ਼ ਵਿਚ ਪੈਟਰੋਲ ਤੇ ਡੀਜ਼ਲ (Petrol and diesel) ਦੀ ਕਮੀ ਦੀਆਂ ਫੈਲ ਰਹੀਆਂ ਖਬਰਾਂ ਦੇ ਮੱਦੇਨਜ਼ਰ ਇੰਡੀਅਨ ਆਇਲ ਕੰਪਨੀ ਨੇ ਕੀਤੀ ਸਾਰੀ ਸਥਿਤੀ ਕਲੀਅਰ ।
ਕੀ ਆਖਿਆ ਇੰਡੀਅਨ ਆਇਲ ਨੇ
ਇਜ਼ਰਾਇਲ-ਇਰਾਨ ਜੰਗ ਵਿਚਾਲੇ ਲਗਾਤਾਰ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਖਬਰਾਂ ਕਿ ਪੈਟਰੋਲ ਤੇ ਡੀਜ਼ਲ ਦੀ ਕਮੀ ਪੈਦਾ ਹੋ ਗਈ ਹੈ ਦਾ ਜਵਾਬ ਦਿੰਦਿਆਂ ਵੱਖ-ਵੱਖ ਤੇਲ ਕੰਪਨੀਆਂ ਵਿਚੋਂ ਇੰਡੀਅਨ ਆਇਲ (Indian Oil) ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਈਂਧਨ ਦਾ ਲੋੜੀਂਦਾ ਭੰਡਾਰ ਉਪਲਬਧ ਹੈ ਅਤੇ ਸਪਲਾਈ ਚੇਨ ਪੂਰੀ ਤਰ੍ਹਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਭਾਰਤ ਕੋਲ ਤੇਲ ਦਾ ਭਰਪੂਰ ਭੰਡਾਰ (Abundant reserves) ਹੈ, ਇਸ ਲਈ ਈਂਧਨ ਦੀ ਕਿੱਲਤ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ।
ਦੇਸ਼ ਦੇ ਹਰੇਕ ਕੋਨੇ ਤੱਕ ਤੇਲ ਪਹੁੰਚਾਉਣ ਲਈ ਹੈ ਇੰਡੀਅਨ ਆਇਲ ਵਚਨਬੱਧ
ਦੇਸ਼ ਭਰ ਵਿੱਚ ਤੇਲ ਦੀ ਵੰਡ ਅਤੇ ਸਪਲਾਈ ਨੈੱਟਵਰਕ ਆਮ ਵਾਂਗ ਕੰਮ ਕਰ ਰਹੇ ਹਨ । ਇੰਡੀਅਨ ਆਇਲ ਹਰ ਕੋਨੇ ਤੱਕ ਬਿਨਾਂ ਕਿਸੇ ਰੁਕਾਵਟ ਦੇ ਤੇਲ ਪਹੁੰਚਾਉਣ ਲਈ ਵਚਨਬੱਧ ਹੈ । ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਬਰਾਹਟ ਵਿੱਚ ਆ ਕੇ ਪੈਟਰੋਲ ਪੰਪਾਂ ‘ਤੇ ਭੀੜ ਨਾ ਲਗਾਉਣ । ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਲਈ ਸਿਰਫ਼ ਸਰਕਾਰੀ ਜਾਂ ਅਧਿਕਾਰਤ ਸਰੋਤਾਂ ‘ਤੇ ਹੀ ਭਰੋਸਾ ਕਰੋ ਅਤੇ ਅਫ਼ਵਾਹਾਂ ਨੂੰ ਅੱਗੇ ਨਾ ਫੈਲਾਓ । ਸਰਕਾਰ ਅਤੇ ਤੇਲ ਕੰਪਨੀਆਂ ਵੱਲੋਂ ਜਨਤਾ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਚਿੰਤਾ ਦੀ ਕੋਈ ਲੋੜ ਨਹੀਂ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ।
Read More : ਆਂਧਰਾ ਪ੍ਰਦੇਸ਼ `ਚ ਪੈਟਰੋਲ-ਡੀਜ਼ਲ ਸਭ ਤੋਂ ਮਹਿੰਗਾ ਤੇ ਅੰਡੇਮਾਨ `ਚ ਸਭ ਤੋਂ ਸਸਤਾ









