ਸਿਲਾਂਗ, 27 ਫਰਵਰੀ 2026 : ਐਚ. ਆਈ. ਵੀ. (H. I. V.) ਨਾਮਕ ਬਿਮਾਰੀ ਨਾਲ ਪੀੜ੍ਹਤ ਵਿਅਕਤੀਆਂ (Victims) ਦੀ ਗਿਣਤੀ ਭਾਰਤ ਦੇ ਕਿਹੜੇ ਸੂਬੇ ਵਿਚ ਸਭ ਤੋਂ ਜਿ਼ਆਦਾ ਹੋਣ ਦੇ ਮਾਮਲਿਆਂ ਦਾ ਪਤਾ ਚੱਲਿਆ ਹੈ ।
ਐਚ. ਆਈ. ਵੀ. ਦੇ ਸਭ ਤੋਂ ਵਧ ਮਾਮਲੇ ਮੇਘਾਲਿਆ ਵਿਚ ਹਨ : ਸਿਹਤ ਮੰਤਰੀ
ਮੇਘਾਲਿਆ ਦੇ ਸਿਹਤ ਮੰਤਰੀ (Health Minister) ਡਬਲਿਊ. ਸ਼ੀਲਾ ਨੇ ਕਿਹਾ ਹੈ ਕਿ ਭਾਰਤ ‘ਚ ਐੱਚ. ਆਈ. ਵੀ. ਦੇ ਸਭ ਤੋਂ ਵੱਧ ਮਾਮਲੇ ਮੇਘਾਲਿਆ ‘ਚ ਹਨ, ਜਿੱਥੇ 10,000 ਤੋਂ ਵੱਧ ਮਰੀਜ਼ ਇਲਾਜ ਅਧੀਨ ਹਨ । ਡਬਲਿਊ. ਸ਼ੀਲਾ (W. Sheela) ਨੇ ਕਿਹਾ ਕਿ ਸੂਬੇ ਨੇ ਸਥਿਤੀ ਨਾਲ ਨਜਿੱਠਣ ਲਈ 25 ਕਰੋੜ ਰੁਪਏ ਦੀ 5 ਸਾਲਾ ਦਖਲ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ । ਉਨ੍ਹਾਂ ਵਿਧਾਨ ਸਭਾ ‘ਚ ਦੱਸਿਆ ਕਿ ਇਸ ਵੇਲੇ ਸੂਬੇ ਵਿਚ ਐਚ. ਆਈ. ਵੀ. ਪੀੜ੍ਹਤ 10 ਹਜ਼ਾਰ 293 ਵਿਅਕਤੀ ਐਂਟੀ ਰੇਟਰੋ ਵਾਇਰਲ ਥੈਰੇਪੀ (ਏ. ਆਰ .ਟੀ.) ਹਾਸਲ ਕਰ ਰਹੇ ਹਨ ।
ਕੀ ਆਖਿਆ ਐਨ. ਪੀ. ਪੀ. ਦੇ ਵਿਧਾਇਕ ਨੇ
ਐੱਨ. ਪੀ. ਪੀ. ਦੇ ਵਿਧਾਇਕ ਮਹਿਤਾਬ ਚੰਦੀ ਏ. ਸੰਗਮਾ ਦੇ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਐੱਚ. ਆਈ. ਵੀ./ਏਡਜ਼ ਦੇ ਮਾਮਲੇ ‘ਚ ਚਿੰਤਾਜਨਕ ਵਾਧੇ ਨਾਲ ਨਜਿੱਠਣ ਲਈ ਅਗਲੇ 5 ਸਾਲਾਂ ‘ਚ ਇਕ ਮਿਸ਼ਨ-ਮੋਡ ਪ੍ਰੋਗਰਾਮ ਲਈ 25 ਕਰੋੜ ਰੁਪਏ ਮਨਜ਼ੂਰ ਕੀਤੇ ਹਨ । ਪਿਛਲੇ ਦਹਾਕੇ ‘ਚ ਇਸ ਬੀਮਾਰੀ ਕਾਰਨ 749 ਮਰੀਜ਼ਾਂ ਦੀ ਮੌਤ (Death of patients) ਹੋ ਚੁੱਕੀ ਹੈ ।
Read More : ਭਰੂਣ ਹੱਤਿਆ ਵਿਰੁੱਧ ਜਥੇਬੰਦ ਹੋ ਕੇ ਲੜਾਈ ਲੜਨ ਦਾ ਸਿਹਤ ਮੰਤਰੀ ਨੇ ਦਿੱਤਾ ਸੱਦਾ









