ਸਾਬਕਾ ਮੁੱਖ ਮੰਤਰੀ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਹੋਏ ਬਰੀ

0
31
Kejriwal

ਨਵੀਂ ਦਿੱਲੀ, 27 ਫਰਵਰੀ 2026 : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ (Former Chief Minister Kejriwal) ਤੇ ਸਾਬਕਾ ਉਪ-ਮੁੱਖ ਮੰਤਰੀ ਸਿਸੋਦੀਆ ਨੂੰ ਨਵੀਂ ਦਿੱਲੀ ਰਾਊਜ ਐਵੇਨਿਊ ਕੋਰਟ (Rouge Avenue Court) ਨੇ ਆਬਕਾਰੀ ਘੁਟਾਲੇ (Excise scams) ਵਿਚ ਬਰੀ ਕਰ ਦਿੱਤਾ ਹੈ ।

ਕੀ ਆਖਿਆ ਅਦਾਲਤ ਨੇ

ਦਿੱਲੀ ਦੀ ਰਾਊਜ ਐਵੇਨਿਊ ਕੋਰਟ ਦੇ ਜੱਜ ਜਿਤੇਂਦਰ ਸਿੰਘ ਨੇ ਫੈਸਲਾ ਸੁਣਾਇਆ ਕਿ ਆਬਕਾਰੀ ਨੀਤੀ ਵਿੱਚ ਕੋਈ ਵੱਡੀ ਸਾਜਿ਼ਸ਼ ਜਾਂ ਅਪਰਾਧਿਕ ਇਰਾਦਾ ਨਹੀਂ ਸੀ । ਅਦਾਲਤ ਨੇ ਕਿਹਾ ਕਿ ਸੀ. ਬੀ. ਆਈ. ਨੇ ਸਾਜਿ਼ਸ਼ ਘੜਨ ਦੀ ਕੋਸਿ਼ਸ਼ ਕੀਤੀ ਪਰ ਇਸਤਗਾਸਾ ਪੱਖ ਦਾ ਸਿਧਾਂਤ ਸਿਰਫ਼ ਅੰਦਾਜ਼ਾ ਸੀ । ਜਿਸਦੇ ਚਲਦਿਆਂ ਅਦਾਲਤ ਨੇ ਇਹ ਸਿੱਟਾ ਕੱਢਿਆ ਕਿ 23 ਮੁਲਜ਼ਮਾਂ ਵਿੱਚੋਂ ਕਿਸੇ ਦੇ ਵੀ ਵਿਰੁੱਧ ਪਹਿਲੀ ਨਜ਼ਰੇ ਕੋਈ ਮਾਮਲਾ ਨਹੀਂ ਬਣਦਾ । ਇਸ ਲਈ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ (Acquittal) ਕਰ ਦਿੱਤਾ ।

Read More : ਮਾਣਹਾਨੀ ਮਾਮਲੇ ਵਿਚ ਮੇਧਾ ਪਾਟਕਰ ਸਬੂਤਾਂ ਦੀ ਘਾਟ ਕਾਰਨ ਬਰੀ

LEAVE A REPLY

Please enter your comment!
Please enter your name here