ਪੰਨੂ ਨੂੰ ਟਾਰਗੈਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ

0
26
Pannu

ਵਾਸਿ਼ੰਗਟਨ, 14 ਫਰਵਰੀ 2026 : ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜਿ਼ਸ਼ ਰਚਣ ਦੇ ਦੋਸ਼ ‘ਚ ਅਮਰੀਕੀ ਜੇਲ ‘ਚ ਬੰਦ ਨਿਖਿਲ ਗੁਪਤਾ ਨੇ ਆਪਣਾ ਜੁਰਮ ਕਬੂਲ (Confession of guilt) ਕਰ ਲਿਆ ।

ਜੁਰਮ ਕਬੂਲਣ ਤੇ ਗੁਪਤਾ ਨੂੰ ਕੀ ਸਜ਼ਾ ਮਿਲ ਸਕਦੀ ਹੈ

ਗੁਪਤਾ ਨੇ ਪੰਨੂ ਨੂੰ `ਹੱਤਿਆ ਲਈ ਭਾੜੇ ‘ਤੇ ਸਾਜਿ਼ਸ਼ ਦੇ ਮਾਮਲੇ 5 ਨੂੰ ਟਾਰਸੈੱਟ ਕਰਦੇ ਹੋਏ ‘ਚ ਆਪਣਾ ਜੁਰਮ ਕਬੂਲਿਆ । ਇਸ ਤੋਂ ਇਲਾਵਾ ਉਸਨੇ ਅਮਰੀਕੀ ਫੈਡਰਲ ਕੋਰਟ ‘ਚ ਕੁੱਲ 3 ਦੋਸ਼ਾਂ ‘ਚ ਆਪਣਾ ਜੁਰਮ ਕਬੂਲ ਕੀਤਾ । ਹੁਣ ਇਸ ਮਾਮਲੇ ‘ਚ ਉਸ ਨੂੰ 15 ਮਈ 2026 ਨੂੰ ਸਜ਼ਾ ਸੁਣਾਈ ਜਾਵੇਗੀ ।

ਨਿਖਿਲ ਗੁਪਤਾ (Nikhil Gupta) ਨੂੰ ਜਿ਼ਆਦਾ ਤੋਂ ਜਿ਼ਆਦਾ 40 ਸਾਲ ਜੇਲ ਅਤੇ 1 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ । ਇਸ ਤੋਂ ਪਹਿਲਾਂ ਪਿਛਲੇ ਸਾਲ 18 ਅਗਸਤ ਨੂੰ ਦਿੱਤੀ ਗਈ ਇਕ ਇੰਟਰਵਿਊ ‘ਚ ਨਿਖਿਲ ਗੁਪਤਾ ਨੇ ਕਿਹਾ ਸੀ ਕਿ ਪੰਨੂ ਹੱਤਿਆਕਾਂਡ `ਚ ਉਨ੍ਹਾਂ ਦਾ ਨਾਂ ਆਉਣਾ ਐੱਫ. ਬੀ. ਆਈ. ਦੀ ਸਾਜ਼ਿਸ਼ ਦਾ ਇਕ ਹਿੱਸਾ ਹੈ । ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ ।

Read More : ਖ਼ਾਲਿਸਤਾਨੀ ਅੱਤਵਾਦੀ ਦੀ ਰਾਸ਼ਟਰੀ ਗਾਨ ਨੂੰ ਲੈ ਕੇ ਧਮਕੀ

LEAVE A REPLY

Please enter your comment!
Please enter your name here