ਮੁੰਬਈ, 12 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (Mumbai Court) ਨੇ ਬਾਬਾ ਸਿੱਦੀਕੀ ਹੱਤਿਆ ਦੇ ਮਾਮਲੇ ਵਿਚ ਮੁਲਜਮਾਂ ਵਿਰੁੱਧ ਦੋਸ਼ ਤੈਅ (Charges framed) ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।
ਕਿੰਨੇ ਵਿਅਕਤੀਆਂ ਵਿਰੁੱਧ ਕੀਤੇ ਗਏ ਹਨ ਦੋਸ਼ ਤੈਅ
ਮਿਲੀ ਜਾਣਕਾਰੀ ਅਨੁਸਾਰ ਸਾਲ 2024 ਵਿਚ ਜੋ ਮੁੰਬਈ ਵਿਖੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐਨ. ਸੀ. ਪੀ. ਦੇ ਆਗੂ ਬਾਬਾ ਸਿੱਦੀਕੀ (Baba Siddiqui) ਦੀ ਹੱਤਿਆ ਕਰ ਦਿੱਤੀ ਗਈ ਸੀ ਦੇ ਮਾਮਲੇ ਵਿਚ ਜੋ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (Special Court) ਨੇ ਦੋਸ਼ ਤੈਅ ਕੀਤੇ ਹਨ ਉਹ 27 ਮੁਲਜ਼ਮਾਂ ਵਿਰੁੱਧ ਕੀਤੇ ਗਏ ਹਨ। ਉਪਰੋਕਤ 27 ਵਿਅਕਤੀਆਂ ਤੇ ਤੈਅ ਕੀਤੇ ਗਏ ਦੋਸ਼ ਮਕੋਕਾ ਤੇ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਤੈਅ ਕੀਤੇ ਗਏ ਹਨ ।
ਅਨਮੋਲ ਬਿਸ਼ਨੋਈ ਨੂੰ ਕੀਤਾ ਗਿਆ ਹੈ ਪੁਲਸ ਦੀ ਚਾਰਜਸ਼ੀਟ ਵਿਚ ਲੋੜੀਂਦੇ ਦੋਸ਼ੀ ਵਜੋਂ ਸੂਚੀਬੱਧ
ਮੁਲਜ਼ਮਾਂ ਨੇ ਦੋਸ਼ੀ ਨਾ ਹੋਣ ਦੀ ਗੱਲ ਕਹੀ । ਵਿਸ਼ੇਸ਼ ਜੱਜ ਸੱਤਿਆ ਨਾਰਾਇਣ ਨੇ ਹੋਤਿਆ, ਮਕੋਕਾ, ਅਸਲਾ ਐਕਟ, ਮਹਾਰਾਸ਼ਟਰ ਪੁਲਸ ਐਕਟ ਤੇ ਆਈ. ਪੀ. ਸੀ. ਦੀਆਂ ਸੰਬੰਧਤ ਧਾਰਾਵਾਂ ਹੇਠ ਦੋਸ਼ ਤੈਅ ਕੀਤੇ । ਦੱਸਣਯੋਗ ਹੈ ਕਿ 12 ਅਕਤੂਬਰ-2024 ਦੀ ਰਾਤ ਨੂੰ ਮੁੰਬਈ ਦੇ ਬਾਂਦਰਾ (ਪੂਰਬੀ) ਖੇਤਰ ‘ਚ ਬਾਬਾ ਦੇ ਪੁੱਤਰ ਜ਼ੀਸ਼ਾਨ ਦੇ ਦਫਤਰ ਦੇ ਬਾਹਰ ਤਿੰਨ ਸ਼ੂਟਰਾਂ ਨੇ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ । ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ (Anmol Bishnoi) ਨੂੰ ਪੁਲਸ ਦੀ ਚਾਰਜਸ਼ੀਟ ‘ਚ ਲੋੜੀਂਦੇ ਦੋਸ਼ੀ ਵਜੋਂ ਸੂਚੀਬੱਧ ਕੀਤਾ ਗਿਆ ਹੈ ।
Read More : ਬਾਬਾ ਸਿੱਦੀਕੀ ਕਤਲ ਕੇਸ ਵਿਚ ਗ੍ਰਿਫ਼ਤਾਰ ਆਕਾਸ਼ਦੀਪ ਨੂੰ ਮਿਲੀ ਜ਼ਮਾਨਤ









