ਫ਼ਰੀਦਕੋਟ, 12 ਫਰਵਰੀ 2026 : ਪੰਜਾਬ ਦੇ ਸ਼ਹਿਰ ਫਰੀਦਕੋਟ (Faridkot) ਵਿਖੇ ਇਕ ਮੈਰਿਜ ਪੈਲੇਸ ਦੇ ਬਾਹਰ ਦੋਸਤਾਂ ਵਲੋਂ ਹੀ ਆਪਣੇ ਦੋਸਤ ਦਾ ਕਤਲ (Murder) ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।
ਕੌਣ ਹੈ ਨੌਜਵਾਨ ਜਿਸਨੂੰ ਦੋਸਤਾਂ ਨੇ ਹੀ ਕਰ ਦਿੱਤਾ ਕਤਲ
ਮਿਲੀ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਨੂੰ ਜੋ ਮੈਰਿਜ਼ ਪੈਲੇਸ ਦੇ ਬਾਹਰ ਦੋਸਤਾਂ ਵਲੋਂ ਆਪਣੇ ਹੀ ਦੋਸਤ ਦਾ ਕਤਲ ਕੀਤੇ ਜਾਣ ਬਾਰੇ ਘਟਨਾਕ੍ਰਮ ਸਾਹਮਣੇ ਆਇਆ ਹੈ ਵਿਚ ਕਤਲ ਕੀਤੇ ਗਏ ਨੌਜਵਾਨ ਦਾ ਨਾਮ ਦਿਲਪ੍ਰੀਤ ਸਿੰਘ (Dilpreet Singh) ਹੈ ਉਹ 28 ਸਾਲਾਂ ਦਾ ਹੈ ਤੇ ਉਹ ਨਿਊ ਕੈਂ ਰੋਡ ਦਾ ਵਸਨੀਕ ਸੀ ।
ਕੀ ਕਾਰਨ ਰਿਹਾ ਨੌਜਵਾਨ ਦਾ ਕਤਲ ਕੀਤੇ ਜਾਣ ਦਾ
ਫ਼ਰੀਦਕੋਟ ਵਿੱਚ ਜੋ ਦੋ ਦੋਸਤਾਂ ਨੇ ਆਪਣੇ ਇੱਕ ਦੋਸਤ ਦਾ ਤੇਜ਼ਧਾਰ ਹਥਿਆਰ (Edged weapon) ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਵਾਲੀ ਘਟਨਾ ਮੰਗਲਵਾਰ ਅਤੇ ਬੁੱਧਵਾਰ ਦੀ ਅੱਧੀ ਰਾਤ ਨੂੰ ਚਾਂਦ ਮੈਰਿਜ ਪੈਲੇਸ ਦੇ ਬਾਹਰ ਵਾਪਰੀ, ਜਿੱਥੇ ਉਹ ਸਾਰੇ ਇੱਕ ਵਿਆਹ ਵਿੱਚ ਸ਼ਾਮਲ ਹੋਏ ਸਨ । ਜਿਥੇ ਜਾਗੋ ਦੌਰਾਨ ਦੋਵਾਂ ਧਿਰਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ
ਉਪਰੋਕਤ ਕਤਲ ਮਾਮਲੇ ਵਿਚ ਮ੍ਰਿਤਕ ਨੌਜਵਾਨ (deceased young man) ਦੇ ਪਿਤਾ ਗੁਰਪਿਆਰ ਸਿੰਘ ਦੇ ਬਿਆਨ `ਤੇ ਸਿਟੀ ਥਾਣਾ ਪੁਲਿਸ ਨੇ ਮ੍ਰਿਤਕ ਦੇ ਦੋ ਦੋਸਤਾਂ ਖੁਸ਼ਪ੍ਰੀਤ ਸਿੰਘਵਾਸੀ ਭਾਨ ਸਿੰਘ ਕਲੋਨੀ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਪਿੱਪਲੀ ਵਿਰੁੱਧ ਮਾਮਲਾ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦਿਲਪ੍ਰੀਤ ਸਿੰਘ ਕੁਆਰਾ ਸੀ ਅਤੇ ਏ. ਸੀ. ਰਿਪੇਅਰਮੈਨ ਵਜੋਂ ਕੰਮ ਕਰਦਾ ਸੀ । ਉਹ ਪਿਛਲੇ 5-6 ਸਾਲਾਂ ਤੋਂ ਮੁਲਜ਼ਮ ਖੁਸ਼ਪ੍ਰੀਤ ਸਿੰਘ ਨਾਲ ਕਰੀਬੀ ਦੋਸਤ ਸੀ । ਖੁਸ਼ਪ੍ਰੀਤ ਸਿੰਘ ਵਰਕ ਪਰਮਿਟ `ਤੇ ਕੈਨੇਡਾ ਵਿੱਚ ਸੀ ਅਤੇ ਹਾਲ ਹੀ ਵਿੱਚ ਭਾਰਤ ਆਇਆ ਸੀ ।
Read More : ਨੌਜਵਾਨ ਨੂੰ ਉਤਾਰਿਆ ਕੁੱਟ-ਕੁੱਟ ਕੇ ਮੌਤ ਦੇ ਘਾਟ









