ਫਰੀਦਬਾਦ ਵਿਖੇ ਆਮਦਨ ਕਰ ਵਿਭਾਗ ਨੇ ਕੀਤੀ ਜ਼ਬਰਦਸਤ ਛਾਪੇਮਾਰੀ

0
32
Income Tax

ਫਰੀਦਾਬਾਦ, 9 ਫਰਵਰੀ 2026 : ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ (Income Tax Department) ਨੇ ਫਰੀਦਾਬਾਦ ਵਿਖੇ ਚਾਰ ਦਿਨਾਂ ਤੋਂ ਜਾਰੀ ਆਪਣੀ ਰੇਡ ਨੂੰ ਲੰਘੇ ਦਿਨਾਂ ਪੂਰਾ ਕਰ ਲਿਆ ਹੈ ।

ਕੀ ਕੀ ਬਰਾਮਦ ਕੀਤਾ ਇਨਕਮ ਟੈਕਸ ਨੇ

ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਜੋ ਰੇਡ (Raid) ਕਾਫੀ ਦਿਨਾਂ ਤੋਂ ਚੱਲ ਰਹੀ ਸੀ ਜਾਣਕਾਰੀ ਮੁਤਾਬਕ ਲਗਾਤਾਰ ਚਾਰ ਦਿਨਾਂ ਤੱਕ ਜਾਰੀ ਰਹੀ ਤੇ ਸ਼ਨੀਵਾਰ ਦੇਰ ਰਾਤ ਜਾ ਕੇ ਪੂਰੀ ਹੋਈ । ਇਸ ਦੌਰਾਨ ਵਿਭਾਗ ਦੀਆਂ 50 ਟੀਮਾਂ ਨੇ ਗ੍ਰੇਟਰ ਫਰੀਦਾਬਾਦ (Greater Faridabad) ਦੇ ਦੋ ਮਸ਼ਹੂਰ ਵਿਦਿਅਕ ਸੰਸਥਾਵਾਂ, ਸਿਕਿਉਰਿਟੀ ਏਜੰਸੀ ਅਤੇ ਰੀਅਲ ਐਸਟੇਟ ਬਿਲਡਰ ਸਮੇਤ ਚਾਰ ਕੰਪਨੀਆਂ ਦੇ 50 ਥਾਵਾਂ `ਤੇ ਇੱਕੋ ਸਮੇਂ ਛਾਪੇ ਮਾਰੇ (Raids) ਸਨ ।

ਵਿਭਾਗ ਦੀ ਜਾਂਚ ਦੌਰਾਨ ਬਹੁਤ ਕੁੱਝ ਕੀਤਾ ਗਿਆ ਹੈ ਜ਼ਬਤ

ਸੂਤਰਾਂ ਅਨੁਸਾਰ ਇਸ ਦੌਰਾਨ ਵਿਭਾਗ ਨੇ 22 ਕਰੋੜ ਰੁਪਏ ਤੋਂ ਵੱਧ ਨਕਦੀ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਸੋਨਾ-ਚਾਂਦੀ ਅਤੇ ਹੀਰੇ ਦੇ ਗਹਿਣੇ ਬਰਾਮਦ ਕੀਤੇ ਹਨ । ਸ਼ੁਰੂਆਤੀ ਜਾਂਚ ਵਿੱਚ ਹੁਣ ਤੱਕ 125 ਕਰੋੜ ਰੁਪਏ ਤੋਂ ਵੱਧ ਦੀ ਅਘੋਸ਼ਿਤ ਆਮਦਨ (Undeclared income) ਦਾ ਖੁਲਾਸਾ ਹੋਇਆ ਹੈ । ਛਾਪੇ ਦੌਰਾਨ ਵੱਡੀ ਗਿਣਤੀ ਵਿੱਚ ਸ਼ੱਕੀ ਦਸਤਾਵੇਜ਼, ਡਿਜੀਟਲ ਰਿਕਾਰਡ ਅਤੇ ਬੈਂਕ ਲੈਣ-ਦੇਣ ਦੇ ਸਬੂਤ ਜ਼ਬਤ ਕੀਤੇ ਗਏ ਹਨ ।

ਜਾਂਚ ਵਿਚ ਵੱਡੀ ਮਾਤਰਾ ਵਿਚ ਨਿਵੇਸ਼ ਬੇਨਾਮੀ ਨਾਵਾਂ ਤੇ ਕੀਤੇ ਜਾਣ ਬਾਰੇ ਵੀ ਆਇਆ ਸਾਹਮਣੇ

ਕਈ ਥਾਵਾਂ ‘ਤੇ ਨਕਦੀ ਗਿਣਨ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਅਤੇ ਮਾਹਿਰਾਂ ਦੀ ਮਦਦ ਨਾਲ ਗਹਿਣਿਆਂ ਦਾ ਮੁਲਾਂਕਣ ਕਰਵਾਇਆ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਵੱਡੀ ਮਾਤਰਾ ਵਿੱਚ ਨਿਵੇਸ਼ ਬੇਨਾਮੀ ਨਾਮਾਂ `ਤੇ ਕੀਤਾ ਗਿਆ ਸੀ ਅਤੇ ਅਸਲੀ ਆਮਦਨ ਤੋਂ ਘੱਟ ਕਮਾਈ ਦਿਖਾ ਕੇ ਟੈਕਸ ਚੋਰੀ (Tax evasion) ਕੀਤੀ ਜਾ ਰਹੀ ਸੀ । ਕੁਝ ਲੈਣ-ਦੇਣ ਵਿੱਚ ਸ਼ੈੱਲ ਕੰਪਨੀਆਂ ਦੇ ਵਰਤੋਂ ਦੇ ਵੀ ਸੰਕੇਤ ਮਿਲੇ ਹਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਦਸਤਾਵੇਜ਼ਾਂ ਦੀ ਪੂਰੀ ਜਾਂਚ ਤੋਂ ਬਾਅਦ ਅਣਐਲਾਨੀ ਆਮਦਨ ਦਾ ਅੰਕੜਾ ਹੋਰ ਵਧ ਸਕਦਾ ਹੈ । ਫਿਲਹਾਲ ਸਬੰਧਤ ਵਿਅਕਤੀਆਂ `ਤੇ ਟੈਕਸ, ਵਿਆਜ ਅਤੇ ਜੁਰਮਾਨੇ ਸਮੇਤ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।

Read more : ਰਮੀ ਗਰੁੱਪ ਦੇ 38 ਹੋਟਲਾਂ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ

LEAVE A REPLY

Please enter your comment!
Please enter your name here