ਕੇਲਾ ਇੱਕ ਅਜਿਹਾ ਫਲ ਹੈ ਜਿਸਦਾ ਸੇਵਨ ਕਰਨਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਹ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਕੇਲੇ ਵਿੱਚ ਕੈਲਸ਼ਿਅਮ, ਫਾਇਬਰ, ਵਿਟਾਮਿਨ ਤੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਪਰ ਕੀ ਤੁਸੀ ਜਾਣਦੇ ਹੋ ਕੇਲੇ ਦਾ ਜਿਆਦਾ ਸੇਵਨ ਕਰਨਾ ਸਿਹਤ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਲਈ ਇਹ ਜਾਣਨਾ ਜਰੂਰੀ ਹੈ ਕਿ ਇਸ ਦਾ ਸੇਵਨ ਬੱਚਿਆਂ, ਬਜੁਰਗਾਂ ਤੇ ਗਰਭਵਤੀ ਮਹਿਲਾਵਾਂ ਨੂੰ ਕਿਵੇਂ ਕਰਨਾ ਚਾਹੀਦਾ ਹੈ। ਇਸ ਲਈ ਜਰੂਰੀ ਹੈ ਕਿ ਕੇਲੇ ਦਾ ਸੇਵਨ ਜ਼ਿਆਦਾ ਵੀ ਨਾ ਕੀਤਾ ਜਾਵੇ ਤਾਂ ਜੋ ਸਾਡੇ ਸਰੀਰ ਨੂੰ ਸਿਹਤ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਭਾਰ ਘੱਟ ਕਰਨ ਦੇ ਲਈ : ਜੇਕਰ ਤੁਸੀ ਡਾਇਟਿੰਗ ਕਰਦੇ ਹੋ ਤਾਂ ਆਪਣੇ ਖਾਣੇ ਵਿੱਚ ਇੱਕ ਨਿਸ਼ਚਿਤ ਮਾਤਰਾ ਵਿੱਚ ਕੇਲੇ ਨੂੰ ਸ਼ਾਮਿਲ ਕਰ ਸਕਦੇ ਹੋ। ਰੋਜਾਨਾ ਇੱਕ ਜਾਂ ਦੋ ਕੇਲੇ ਖਾਵੋ। ਉਹ ਵੀ ਪਕਿਆ ਹੋਇਆ ਅਜਿਹਾ ਕੇਲਾ ਜੋ ਥੋੜ੍ਹਾ-ਜਿਹਾ ਹਰਾ ਹੋਵੇ। ਉਸ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।
ਬੱਚਿਆਂ ਨੂੰ ਖਿਲਾਉਣ ਦਾ ਤਰੀਕਾ : ਕੇਲੇ ਨੂੰ ਠੋਸ ਅਹਾਰ ਮੰਨਿਆ ਜਾਂਦਾ ਹੈ। ਬੱਚਿਆਂ ਨੂੰ ਇੱਕ ਦਿਨ ਵਿੱਚ ਇੱਕ ਜਾਂ ਦੋ ਛੋਟੇ ਕੇਲੇ ਖਿਲਾਉਣਾ ਫਾਇਦੇਮੰਦ ਰਹਿੰਦਾ ਹੈ।
ਗਰਭਵਤੀ ਔਰਤਾਂ ਦੇ ਲਈ : ਗਰਭਵਤੀ ਔਰਤਾਂ ਨੂੰ ਕੇਲੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ। ਕੇਲੇ ਵਿੱਚ ਅਜਿਹੇ ਕਈ ਪੌਸ਼ਟਿਕ ਤੱਤ ਹਨ ਜੋ ਮਾਂ ਅਤੇ ਬੱਚੇ ਦੋਨਾਂ ਲਈ ਫਾਇਦੇਮੰਦ ਹਨ।
ਬਜੁਰਗ ਔਰਤਾਂ ਦੇ ਲਈ : ਕੇਲੇ ਵਿੱਚ ਕੈਲਸ਼ਿਅਮ ਅਤੇ ਮੈਗਨੀਸ਼ਿਅਮ ਪ੍ਰਚੁਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਨ੍ਹਾਂ ਔਰਤਾਂ ਨੂੰ ਕੈਲਸ਼ਿਅਮ ਦੀ ਕਮੀ ਹੈ ਜਾਂ ਫਿਰ ਹੱਡੀਆਂ ਦੀ ਸਮੱਸਿਆ ਹੈ, ਉਨ੍ਹਾਂ ਦੇ ਲਈ ਰੋਜਾਨਾ ਕੇਲੇ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ ।
ਕੇਲੇ ਵਿੱਚ ਫਾਈਬਰ ਤੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਫਾਈਬਰ ਦੀ ਮੱਧਮ ਮਾਤਰਾ ਤੁਹਾਡੇ ਪਾਚਨ ਲਈ ਵਧੀਆ ਹੈ। ਵੱਡੀ ਮਾਤਰਾ ਵਿੱਚ ਫਾਈਬਰ ਦਾ ਸੇਵਨ ਕਰਨ ਨਾਲ ਪੇਟ ਵਿੱਚ ਕੜਵੱਲ, ਗੈਸ, ਸੋਜ ਹੋ ਸਕਦੀ ਹੈ। ਵਾਸਤਵ ਵਿੱਚ, ਬਹੁਤ ਜ਼ਿਆਦਾ ਫਾਈਬਰ ਕੈਲਸ਼ੀਅਮ ਅਤੇ ਆਇਰਨ ਵਰਗੇ ਖਣਿਜ ਪਾਚਨ ਦੇ ਵਿੱਚ ਵਿਘਨ ਪਾ ਸਕਦੇ ਹਨ।