ਨਵੀਂ ਦਿੱਲੀ, 2 ਫਰਵਰੀ 2026 : ਭਾਜਪਾ ਦੇ ਲੋਕ ਸਭਾ ਮੈਂਬਰ (Manoj Tiwari) ਮਨੋਜ ਤਿਵਾੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਆਪਣੇ ਨਾਂ ‘ਤੇ ਬਣੇ ਇਕ `ਫਰਜ਼ੀ` ਅਕਾਊਂਟ ਦੇ ਖਿਲਾਫ ਫਿਰ ਤੋਂ ਪੁਲਸ ‘ਚ ਸਿ਼ਕਾਇਤ (Complaint) ਦਰਜ ਕਰਵਾਈ ਹੈ ।
ਸੰਸਦ ਮੈਂਬਰ ਮਨੋਜ ਤਿਵਾੜੀ ਫਿਰ ਪਹੁੰਚੇ ਪੁਲਸ ਕੋਲ
ਉੱਤਰ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਨੇ ਸ਼ਨੀਵਾਰ ਨੂੰ `ਐਕਸ` ‘ਤੇ ਇਕ ਪੋਸਟ ‘ਚ ਦੱਸਿਆ ਕਿ ਉਨ੍ਹਾਂ ਨੇ ਫੇਸਬੁੱਕ ‘ਤੇ `ਫਰਜ਼ੀ` ਅਕਾਊਂਟ (Fake’ account on Facebook) ਦੇ ਖਿਲਾਫ ਪਹਿਲਾਂ ਹੀ ਸਿ਼ਕਾਇਤ ਦਰਜ ਕਰਵਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਇਹ ਹੈਰਾਨੀਜਨਕ ਤੌਰ ‘ਤੇ ਸਰਗਰਮ ਹੈ । ਮਨੋਜ ਤਿਵਾੜੀ (Manoj Tiwari) ਨੇ ਇਸ -ਸਬੰਧੀ ਨਵੀਂ ਦਿੱਲੀ ਦੇ ਮੰਦਰ ਮਾਰਗ ਪੁਲਸ ਥਾਣੇ `ਚ ਸ਼ਿਕਾਇਤ ਦਰਜ ਕਰਵਾਈ ।
ਕੀ ਕਾਰਨ ਰਿਹਾ ਫੇਸਬੁੱਕ ਅਕਾਊਂਟ ਬੰਦ ਕਰਵਾਉਣ ਦਾ
ਸਿ਼ਕਾਇਤ ਮੁਤਾਬਕ ਉਕਤ ਫੇਸਬੁੱਕ ਅਕਾਊਂਟ ਤੋਂ ਇਕ ਵੀਡੀਓ ਪੋਸਟ ਕੀਤਾ ਗਿਆ ਸੀ, ਜਿਸ ‘ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਵੱਲੋਂ ਹਾਲ ਹੀ ‘ਚ ਜਾਰੀ ਨਿਯਮਾਂ ਦੀ ਸਖਤ ਆਲੋਚਨਾ ਕੀਤੀ ਗਈ ਸੀ । ਇਸ ਫੇਸਬੁੱਕ ਅਕਾਊਂਟ ‘ਤੇ ਸੰਸਦ ਮੈਂਬਰ ਦੀ ਇਕ ਫੋਟੋ ਵੀ ਲੱਗੀ ਹੋਈ ਹੈ ।
ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਕੀ ਦੱਸਿਆ
ਤਿਵਾੜੀ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਾਜਿ਼ਸ਼ ਦੇ ਤਹਿਤ ਮੇਰੇ ਨਾਂ ‘ਤੇ ਫੇਸਬੁੱਕ ‘ਤੇ ਫਰਜ਼ੀ ਅਕਾਊਂਟ ਚਲਾਇਆ ਜਾ ਰਿਹਾ ਹੈ । ਮੇਰੀ ਅਸਲੀ ਫੇਸਬੁੱਕ ਆਈ. ਡੀ. `ਤੇ `ਬਲੂ`ਟਿਕ ਲੱਗਿਆ ਹੋਇਆ ਹੈ । ਮੈਂ 22 ਜਨਵਰੀ ਨੂੰ ਪੁਲਸ ‘ਚ ਸਿ਼ਕਾਇਤ ਦਰਜ ਕਰਵਾਈ ਸੀ, ਇਸ ਦੇ ਬਾਵਜੂਦ ਫਰਜ਼ੀ ਆਈ. ਡੀ. ਹੁਣ ਵੀ ਸਰਗਰਮ ਹੈ ।
Read More : ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ









