ਅਮਰੀਕੀ ਸੈਲਾਨੀ ਕੋਲੋਂ 400 ਮੀਟਰ ਦੀ ਦੂਰੀ ਲਈ 18,000 ਰੁਪਏ ਵਸੂਲੇ

0
30
Mumbai

ਮੁੰਬਈ, 31 ਜਨਵਰੀ 2026 : ਮੁੰਬਈ (Mumbai) ‘ਚ ਇਕ ਅਮਰੀਕੀ ਸੈਲਾਨੀ (American tourists) ਤੋਂ 400 ਮੀਟਰ ਦੀ ਦੂਰੀ ਲਈ 18,000 ਰੁਪਏ ਵਸੂਲਣ ਦੇ ਦੋਸ਼ ਹੇਠ ਇਕ 50 ਸਾਲਾ ਟੈਕਸੀ ਡਰਾਈਵਰ (Taxi driver) ਦੇਸ ਰਾਜ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਸੋੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਬਾਅਦ ਮਾਮਲਾ ਆਇਆ ਸਾਹਮਣੇ

ਉਸ ਨੇ ਛਤਰਪਤੀ ਸਿ਼ਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (Chhatrapati Shivaji Maharaj International Airport) ਤੋਂ ਉਕਤ ਸੈਲਾਨੀ ਨੂੰ ਬਿਠਾਇਆ ਤੇ ਹਵਾਈ ਅੱਡੇ ਦੇ ਨੇੜੇ ਇਕ 5-ਸਿਤਾਰਾ ਹੋਟਲ ‘ਚ ਛੱਡ ਦਿੱਤਾ । ਇਹ ਘਟਨਾ ਸੈਲਾਨੀ ਵੱਲੋਂ ਸੋਸ਼ਲ ਮੀਡੀਆ (Social media) ‘ਤੇ ਸ਼ਹਿਰ ‘ਚ ਆਪਣੇ ਮਹਿੰਗੇ ਸਫਰ ਨੂੰ ਸਾਂਝਾ ਕਰਨ ਤੋਂ ਬਾਅਦ ਸਾਹਮਣੇ ਆਈ । ਅਰਜੇਂਟੀਨੋ ਅਰਿਆਨੋ ਨਾਂ ਦੇ ਇਕ ਸੈਲਾਨੀ ਨੇ `ਐਕਸ` ‘ਤੇ ਇਕ ਪੋਸਟ ‘ਚ ਲਿਖਿਆ ਕਿ ਮੈਂ ਮੁੰਬਈ ਪਹੁੰਚਿਆ ਤੇ ਆਪਣੇ ਹੋਟਲ ਲਈ ਟੈਕਸੀ ਕੀਤੀ ।

ਪੁਲਸ ਨੇ ਤਿੰਨ ਘੰਟਿਆਂ ਅੰਦਰ ਹੀ ਕੀਤੀ ਕਾਰਵਾਈ

ਡਰਾਈਵਰ ਤੇ ਇਕ ਹੋਰ ਵਿਅਕਤੀ ਪਹਿਲਾਂ ਮੈਨੂੰ ਇਕ ਅਣਜਾਣ ਥਾਂ ‘ਤੇ ਲੈ ਗਏ । ਮੇਰੇ ਕੋਲੋਂ 200 ਡਾਲਰ (200 dollars) (18,000 ਰੁਪਏ) ਵਸੂਲੇ ਤੇ ਫਿਰ ਮੈਨੂੰ ਹੋਟਲ ‘ਚ ਛੱਡ ਦਿੱਤਾ ਜੋ ਸਿਰਫ 400 ਮੀਟਰ ਦੂਰ ਹੈ । ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਤੇ 3 ਘੰਟਿਆਂ ਅੰਦਰ ਹੀ ਯਾਦਵ ਨੂੰ ਗ੍ਰਿਫਤਾਰ ਕਰ ਲਿਆ । ਵਿਦੇਸ਼ੀ ਨਾਗਰਿਕ ਨਾਲ ਸੰਪਰਕ ਨਹੀਂ ਹੋ ਸਕਿਆ । ਦੇਸ ਰਾਜ ਯਾਦਵ ਦੇ ਡਰਾਈਵਿੰਗ ਲਾਇਸੈਂਸ (Driving license) ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ।

Read More : ਵਿਦਿਆਰਥੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਧਿਆਪਕ ਗ੍ਰਿਫ਼ਤਾਰ

LEAVE A REPLY

Please enter your comment!
Please enter your name here