ਮਾਮੀ ਨਾਲ ਪ੍ਰੇਮ ਸਬੰਧਾਂ ਨੇ ਲਈ ਮਾਮੇ ਦੀ ਜਾਨ

0
31
Murder

ਉਤਰ ਪ੍ਰਦੇਸ਼, 31 ਜਨਵਰੀ 2026 : ਉਤਰ ਪ੍ਰਦੇਸ਼ (Uttar Pradesh) ਦੇ ਸ਼ਾਹਜਹਾਂਪੁਰ ਜਿਲੇ ‘ਚ ਮਾਮੀ ਨਾਲ ਕਥਿਤ ਪ੍ਰੇਮ ਸਬੰਧਾਂ (Love relationships) ਦੇ ਚਲਦਿਆਂ ਰਾਹ ਵਿਚ ਰੋੜਾ ਬਣ ਰਹੇ ਮਾਮੇ ਦਾ ਭਾਣਜੇ ਨੇ ਤੇਜ਼ਧਾਰ ਹਥਿਆਰ (Edged weapon) ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ।

ਐਸ. ਪੀ. ਰਾਜੇਸ਼ ਦਿਵੇਦੀ ਨੇ ਕੀ ਕੀ ਦੱਸਿਆ

ਪੁਲਸ ਸੁਪਰਡੈਂਟ (Police Superintendent) (ਐੱਸ. ਪੀ.) ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਸੀਤਾਪੁਰ ਜਿ਼ਲੇ ਦੇ ਨਿਵਾਸੀ ਮੁਲਜ਼ਮ ਆਦੇਸ਼ ਨੇ ਬਲਰਾਮ (30) ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਕਤਲ (Murder) ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਆਦੇਸ਼ ਆਪਣੇ ਨਾਲ 2 ਹੋਰ ਸਾਥੀਆਂ ਨੂੰ ਲੈ ਕੇ ਭਾਟੀਪੁਰਾ ਚੰਦੁ ਪਿੰਡ ‘ਚ ਬਲਰਾਮ ਦੇ ਘਰ ਗਿਆ ਸੀ । ਦਿਵੇਦੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਵੀਰਵਾਰ ਨੂੰ ਸਵੇਰੇ ਮਿਲੀ, ਜਦੋਂ ਬਲਰਾਮ ਦੇ ਭਰਾ ਨੇ ਮੰਜੇ ‘ਤੇ ਪਈ ਲਾਸ਼ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ।

ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਲੱਗਾ ਕਿ ਆਦੇਸ਼ ਦੇ ਬਲਰਾਮ ਦੀ ਪਤਨੀ ਨਾਲ ਕਥਿਤ ਤੌਰ `ਤੇ ਪ੍ਰੇਮ ਸਬੰਧ ਸਨ । ਪੁਲਸ ਅਧਿਕਾਰੀ ਨੇ ਦੱਸਿਆ ਕਿ ਕਤਲ ਦੇ ਸਮੇਂ ਬਲਰਾਮ ਦੀ ਪਤਨੀ ਅਤੇ ਉਨ੍ਹਾਂ ਦਾ 5 ਸਾਲ ਦਾ ਬੇਟਾ ਉਸੇ ਕਮਰੇ ‘ਚ ਸੁੱਤੇ ਪਏ ਸਨ । ਇਨ੍ਹਾਂ ਹਾਲਾਤ ਨੂੰ ਨੂੰ ਦੇਖਦੇ ਹੋਏ ਪੁਲਸ ਅਪਰਾਧ ‘ਚ ਬਲਰਾਮ ਦੀ ਪਤਨੀ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ । ਪੁਲਸ ਕਪਤਾਨ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਬਲਰਾਮ ਦੀ ਪਤਨੀ ਨੂੰ ਹਿਰਾਸਤ `ਚ ਲਿਆ ਗਿਆ ਹੈ ਅਤੇ ਆਦੇਸ਼ ਨੂੰ ਫੜਨ ਦੇ ਹੀਲੇ ਜਾਰੀ ਹਨ ।

Read More : ਚਿੱਟੇ ਦਿਨ ਡੇਰਾ ਬਾਬਾ ਨਾਨਕ ਵਿਖੇ ਇਕ ਵਿਅਕਤੀ ਦਾ ਕੀਤਾ ਕਤਲ

LEAVE A REPLY

Please enter your comment!
Please enter your name here