ਪੰਜਾਬ ਦੇ ਇਕ ਹੋਰ ਨੌਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

0
29
Sukhjinder singh

ਮੋਗਾ, 31 ਜਨਵਰੀ 2026 : ਪੰਜਾਬ ਤੋਂ ਚੰਗੇ ਭਵਿੱਖ ਲਈ ਕੈਨੇਡਾ (Canada) ਗਏ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਪੈਣ ਕਾਰਨ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਕੈਨੇਡਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਦੇ ਘਾਟ ਉਤਰ ਗਏ ਨੌਜਵਾਨ ਦੀ ਪਛਾਣ 26 ਸਾਲਾ ਸੁਖਜਿੰਦਰ ਸਿੰਘ (Sukhjinder Singh) ਵਜੋਂ ਹੋਈ ਹੈ । ਮਿਲੀ ਜਾਣਕਾਰੀ ਮੁਤਾਬਕ ਸੁਖਜਿੰਦਰ ਸਿੰਘ ਉਨ੍ਹਾਂ ਨੇ ਫਰਵਰੀ ਮਹੀਨੇ ਦੇ ਸ਼ੁਰੂ ਵਿਚ ਹੀ ਆਉਣਾ ਸੀ ਪਰ ਉਸਦੇ ਵਰਕ ਪਰਮਿਟ ਦੀ ਮਿਆਦ ਹੀ ਖਤਮ ਹੋ ਗਈ, ਜਿਸ ਕਾਰਨ ਉਸਨੂੰ ਆਪਣੀ ਟਿਕਟ ਰੱਦ ਕਰਨੀ ਪਈ । ਉਕਤ ਨੌਜਵਾਨ ਮੋਗਾ ਜਿ਼ਲੇ (Moga District) ਦੇ ਪਿੰਡ ਤਖਾਣਵੱਧ ਦਾ ਵਸਨੀਕ ਹੈ ਤੇ ਕੈਨੇਡਾ ਦੇਸ਼ ਦੇ ਬਰੈਂਪਨ ਸ਼ਹਿਰ ਵਿਖੇ ਰਹਿੰਦਾ ਸੀ ।

ਮਾਂ ਨਾਲ ਹੋਈ ਗੱਲਬਾਤ ਦੌਰਾਨ ਕੀ ਆਖਿਆ ਸੀ ਪੁੱਤਰ ਸੁਖਜਿੰਦਰ ਨੇ

ਉਕਤ ਭਾਣਾ ਵਾਪਰਨ ਤੋਂ ਪਹਿਲਾਂ ਜਦੋਂ ਆਖਰੀ ਵਾਰ ਸੁਖਜਿੰਦਰ ਸਿੰਘ ਦੀ ਆਪਣੀ ਮਾਂ ਨਾਲ ਗੱਲ ਹੋਈ ਤਾਂ ਸੁਖਜਿੰਦਰ ਨੇ ਆਖਿਆਸੀ ਕਿ ਉਹ ਛੇਤੀ ਹੀ ਘਰ ਆਵੇਗਾ । ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਜਦੋਂ ਦੋਸਤਾਂ ਨਾਲ ਪਾਰਟੀ ਕਰਕੇ ਆਪਣੇ ਕਮਰੇ ਵਿਚ ਵਾਪਸ ਆਇਆ ਤਾਂ ਉਸਦੀ ਅਚਾਨਕ ਹੀ ਸਿਹਤ ਵਿਗੜ ਗਈ, ਜਿਸ ਤੇ ਉਹ ਇਕੱਲੇ ਹਸਪਤਾਲ ਗਿਆ ਅਤੇ ਆਪਣੇ ਦੋਸਤਾਂ ਨੂੰ ਫ਼ੋਨ ਕੀਤਾ । ਫਿਰ ਉਸਨੇ ਐਮਰਜੈਂਸੀ ਰੂਮ ‘ਚ ਇੱਕ ਦੋਸਤ ਤੋਂ ਪਾਣੀ ਮੰਗਿਆ ਅਤੇ ਫਿਰ ਉਸਦੀ ਮੌਤ ਹੋ ਗਈ ।

Read more : ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ

LEAVE A REPLY

Please enter your comment!
Please enter your name here