ਅੰਮ੍ਰਿਤਸਰ, 31 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ (Pavitar sarowar) ਵਿਚ ਵਜ਼ੂ ਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ।
ਰਿਮਾਂਡ ਖਤਮ ਹੋਣ ਤੇ ਕੀਤਾ ਗਿਆ ਸੀ ਅਦਾਲਤ ਵਿਚ ਪੇਸ਼
ਸੁਭਾਨ ਰੰਗਰੀਜ਼ (Subhan Rangriz) ਦਾ ਪਹਿਲਾਂ ਅੰਮ੍ਰਿਤਸਰ ਪੁਲਸ ਵਲੋਂ ਪਕੜ ਕੇ ਲਿਆਉਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤੇ ਜਾਣ ਤੇ ਤਿੰਨ ਦਿਨਾਂ ਦਾ ਹੀ ਪੁਲਸ ਰਿਮਾਂਡ ਮਿਲਿਆ ਜੋ ਕਿ ਅੱਜ ਜਦੋਂ ਖਤਮ ਹੋ ਗਿਆ ਤਾਂ ਪੁਲਸ ਨੇ ਮੁੜ ਅਦਾਲਤ (Court) ਵਿਚ ਪੇਸ਼ ਕੀਤਾ, ਜਿਸ ਤੇ ਅਦਾਲਤ ਨੇ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ (Judicial remand) ਦੇ ਦਿੱਤਾ । ਦੱਸਣਯੋਗ ਹੈ ਕਿ ਰੰਗਰੀਜ਼ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਆਧਾਰ ਤੇ ਅੰਮ੍ਰਿਤਸਰ ਦੇ ਈ-ਡਵੀਜ਼ਨ ਥਾਣੇ ਵਿਚ ਐਫ. ਆਈ. ਆਰ. ਦਰਜ ਕੀਤੀ ਗਈ ਸੀ ।
Read More : ਅਦਾਲਤ ਨੇ ਦਿੱਤਾ ਸੁਭਾਨ ਰੰਗਰੀਜ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ









