ਪੁਲਸ ਤੇ ਮੁਲਜਮਾਂ ਵਿਚਕਾਰ ਹੋਇਆ ਗੁਰੂਗ੍ਰਾਮ ਵਿਖੇ ਜਬਰਦਸਤ ਮੁਕਾਬਲਾ

0
20
Encounter

ਹਰਿਆਣਾ, 31 ਜਨਵਰੀ 2026 : ਹਰਿਆਣਾ ਦੇ ਗੁਰੂਗ੍ਰਾਮ (Gurugram) ਸ਼ਹਿਰ ਵਿਖੇ ਪੁਲਸ ਤੇ ਮੁਲਜਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ (Fierce competition) ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ।

ਕੀ ਹੋਇਆ ਪੁਲਸ ਤੇ ਮੁਲਜਮਾਂ ਵਿਚਕਾਰ ਮੁਕਾਬਲੇ ਦੌਰਾਨ

ਗੁਰੂਗ੍ਰਾਮ ਵਿੱਚ ਜੋ ਪੁਲਸ ਤੇ ਮੁਲਜਮਾਂ ਵਿਚਕਾਰ ਭੱਜਣ ਦੀ ਕੋਸਿ਼ਸ਼ ਕੀਤੇ ਜਾਣ ਦੌਰਾਨ ਮੁਕਾਬਲਾ ਹੋਇਆ ਦੇ ਚਲਦਿਆਂ ਇਕ ਦੀ ਜਿਥੇ ਲੱਤ ਵਿਚ ਗੋਲੀ (Bullet in the leg) ਲੱਗੀ, ਉਥੇ ਦੂਸਰੇ ਦੀ ਲੱਤ ਹੀ ਟੁੱਟ ਗਈ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਮੁਲਜ਼ਮਾਂ ਵਿਨੈ, ਬੌਬੀ ਅਤੇ ਪਵਨ ਨੂੰ ਟੋਲ ‘ਤੇ ਗੋਲੀਬਾਰੀ ਅਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਕਾਰਨ ਰਿਹਾ ਪੁਲਸ ਨਾਲ ਮੁਕਾਬਲੇ ਦਾ

ਹਰਿਆਣਾ (Haryana) ਦੇ ਗੁਰੂਗ੍ਰਾਮ ਦੀ ਪੁਲਸ ਟੀਮ ਵਲੋਂ ਤਿੰਨਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਪੁਰਾਣਾ ਬਹਿਰਾਮਪੁਰ ਪਿੰਡ ਦੇ ਪਹਾੜੀ ਇਲਾਕੇ ਵਿੱਚ ਲਿਜਾਇਆ ਗਿਆ ਸੀ ਕਿ ਜਾਂਚ ਦੌਰਾਨ ਮੁਲਜ਼ਮ ਵਿਨੈ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਉੱਥੇ ਇੱਕ ਲੋਡ ਕੀਤਾ ਹਥਿਆਰ ਲੁਕਾਇਆ ਹੈ । ਜਿਵੇਂ ਹੀ ਪੁਲਸ ਟੀਮ (Police team) ਮੌਕੇ `ਤੇ ਪਹੁੰਚੀ ਤਾਂ ਦੋਸ਼ੀ ਵਿਨੈ ਨੇ ਉਸੇ ਹਥਿਆਰ ਨਾਲ ਪੁਲਸ `ਤੇ ਗੋਲੀਬਾਰੀ ਕਰ ਦਿੱਤੀ । ਹਥਿਆਰ ਬਰਾਮਦ ਕਰਨ ਗਈ ਟੀਮ ਦਾ ਹਿੱਸਾ ਰਹੇ ਏ. ਐਸ. ਆਈ. ਮਨਮੋਹਨ ਨੂੰ ਉਸ ਦੀ ਬੁਲੇਟਪਰੂਫ ਜੈਕੇਟ `ਤੇ ਗੋਲੀ ਲੱਗੀ ਅਤੇ ਉਹ ਵਾਲ-ਵਾਲ ਬਚ ਗਏ ।

ਮੁਲਜਮ ਨੂੰ ਪੁਲਸ ਨੇ ਦਿੱਤੀ ਸੀ ਚਿਤਾਵਨੀ ਪਰ ਗੋਲੀਬਾਰੀ ਰੱਖੀ ਗਈ ਜਾਰੀ

ਹਥਿਆਰ ਬਰਾਮਦਗੀ (Weapons recovery) ਮੌਕੇ ਮਿਲਣ ਵਾਲੇ ਹਥਿਆਰ ਨੂੰ ਹੀ ਆਪਣਾ ਹਥਿਆਰ ਬਣਾ ਕੇ ਪੁਲਸ ਟੀਮ ਤੇ ਜਦੋਂ ਮੁਲਜਮ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪਹਿਲਾਂ ਪੁਲਸ ਵਲੋਂ ਮੁਲਜਮਾਂ ਨੂੰ ਚਿਤਾਵਨੀ ਦਿੱਤੀ ਗਈ ਪਰ ਜਦੋਂ ਗੋਲੀਬਾਰੀ ਜਾਰੀ ਰੱਖੀ ਗਈ ਤਾਂ ਉਨ੍ਹਾਂ ਨੇ ਜਵਾਬੀ ਗੋਲੀਬਾਰੀ ਕੀਤੀ ।

ਇੱਕ ਗੋਲੀ ਵਿਨੇ ਦੀ ਸੱਜੀ ਲੱਤ ਵਿੱਚ ਲੱਗੀ, ਜਿਸ ਤੇ ਜ਼ਖ਼ਮੀ ਦੋਸ਼ੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ । ਇਸ ਦੌਰਾਨ ਦੋਸ਼ੀ ਬੌਬੀ ਨੂੰ ਵੀ ਰਿਕਵਰੀ ਲਈ ਭੌਂਡਸੀ ਇਲਾਕੇ ਵਿੱਚ ਲਿਜਾਇਆ ਗਿਆ ਜੋ ਵੀ ਭੱਜਣ ਦੀ ਕੋਸਿ਼ਸ਼ ਕਰਦੇ ਹੋਏ ਡਿੱਗ ਪਿਆ ਅਤੇ ਉਸ ਦੀ ਲੱਤ ਨੂੰ ਗੰਭੀਰ ਸੱਟ ਲੱਗ ਗਈ । ਪੁਲਸ ਨੇ ਉਸ ਨੂੰ ਵੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ ।

Read More : ਚੰਡੀਗੜ੍ਹ ਪੁਲਸ ਨੇ ਕੀਤਾ ਸਾਬਾ ਗਰੁੱਪ ਦੇ ਗੈਂਗਸਟਰਾਂ ਦਾ ਐਨਕਾਊਂਟਰ

LEAVE A REPLY

Please enter your comment!
Please enter your name here