ਨਵੀਂ ਦਿੱਲੀ, 31 ਜਨਵਰੀ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਦਿੱਲੀ ਦੰਗਿਆਂ ਦੀ ਕਥਿਤ ਵੱਡੀ ਸਾਜਿ਼ਸ਼ ਦੇ ਮਾਮਲੇ `ਚ ਆਮ ਆਦਮੀ ਪਾਰਟੀ ਦੇ 3 ਸਾਬਕਾ ਕੌਂਸਲਰਾਂ ਤਾਹਿਰ ਹੁਸੈਨ, ਸਲੀਮ ਮਲਿਕ ਤੇ ਅਤਹਰ ਖਾਨ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ ।
ਜ਼ਮਾਨਤ ਅਰਜ਼ੀਆਂ ਤੇ ਸੁਣਵਾਈ ਵਧੀਕ ਸੈਸ਼ਨ ਜੱਜ ਨੇ ਕੀਤੀ
ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ (Bail applications) ਦੀ ਸੁਣਵਾਈ ਕਰ ਰਹੇ ਸਨ । ਸੁਪਰੀਮ ਕੋਰਟ ਵੱਲੋਂ ਇਸੇ ਮਾਮਲੇ ‘ਚ 5 ਹੋਰ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ (three accused) ਨੇ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਸਨ, ਜਿਸ ‘ਚ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ‘ਤੇ ਵੀ ਉਹੋ ਜਿਹੇ ਹੀ ਦੋਸ਼ ਹਨ ।
ਤਿੰਨਾਂ ਤੇ ਕੀ ਦੋਸ਼ ਲੱਗੇ ਸਨ
ਇਨ੍ਹਾਂ ਤਿੰਨਾਂ ਮੁਲਜ਼ਮਾਂ ‘ਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ. ਏ. ਪੀ. ਏ.) ਤਹਿਤ 2020 ਦੇ ਦਿੱਲੀ ਦੰਗਿਆਂ (Delhi riots) ‘ਚ ਕਥਿਤ ਸ਼ਮੂਲੀਅਤ ਦੇ ਦੋਸ਼ ਲਾਏ ਗਏ ਹਨ । ਕਾਲ ਸੈਂਟਰ ਦੇ ਸਾਬਕਾ ਕਰਮਚਾਰੀ ਅਤਹਰ ‘ਤੇ ਉੱਤਰ-ਪੂਰਬੀ ਦਿੱਲੀ ਦੇ ਚਾਂਦ ਬਾਗ ‘ਚ ਹੋਏ ਵਿਰੋਧ ਪ੍ਰਦਰਸ਼ਨ ਦੇ ਮੁੱਖ ਪ੍ਰਬੰਧਕਾਂ ‘ਚੋਂ ਇਕ ਹੋਣ ਅਤੇ ਉੱਥੇ ਕਥਿਤ ਤੌਰ ‘ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ ਹੈ । ਪੁਲਸ ਦੇ ਵਿਸ਼ੇਸ਼ ਸੈੱਲ ਅਨੁਸਾਰ ਅਤਹਰ ਨੇ ਕਥਿਤ ਤੌਰ `ਤੇ ਗੁਪਤ ਮੀਟਿੰਗਾਂ `ਚ ਭਾਗ ਲਿਆ, ਜਿਸ `ਚ ਉਸ ਨੇ ਕਿਹਾ ਕਿ `ਦਿੱਲੀ ਨੂੰ ਸਾੜਨ ਦਾ ਸਮਾਂ ਆ ਗਿਆ ਹੈ ।
Read More : ਮਾਣਹਾਨੀ ਮਾਮਲੇ ਵਿਚ ਮੇਧਾ ਪਾਟਕਰ ਸਬੂਤਾਂ ਦੀ ਘਾਟ ਕਾਰਨ ਬਰੀ









