ਬੰਗਲੁਰੂ , 31 ਜਨਵਰੀ 2026 : ਭਾਰਤ ਦੇਸ਼ ਦੇ ਸੈਂਟਰਲ ਬੰਗਲੁਰੂ (Central Bengaluru) ਵਿਖੇ ਆਮਦਨ ਕਰ ਵਿਭਾਗ ਦੀ ਚੱਲ ਰਹੀ ਰੇਡ ਦੇ ਚਲਦਿਆਂ ਸੀ. ਜੇ. ਰੌਏ ਵਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ।
ਕੌਣ ਹਨ ਸੀ. ਜੇ. ਰੌਏ
ਮਿਲੀ ਜਾਣਕਾਰੀ ਅਨੁਸਾਰ ਸੀ. ਜੇ. ਰੌਏ (C. J. Roy) ਕਾਨਫੀਡੈਂਟ ਗਰੁੱਪ ਦੇ ਚੇਅਰਮੈਨ ਹਨ, ਜਿਨ੍ਹਾਂ ਨੇ ਉਪਰੋਕਤ ਕਦਮ ਚੁੱਕੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ । ਦੱਸਣਯੋਗ ਹੈ ਕਿ ਰੌਏ ਦੇ ਘਰ ਪਿਛਲੇ ਤਿੰਨ ਦਿਨਾ ਤੋਂ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਜਾਰੀ ਸੀ । ਸੀ. ਜੇ. ਰੌਏ ਨੇ ਆਤਮ ਹੱਤਿਆ ਵਾਲਾ ਕਦਮ ਸ਼ੁੱਕਰਵਾਰ ਨੂੰ ਸੈਂਟਰਲ ਬੰਗਲੌਰੂ ਵਿੱਚ ਰਿਚਮੰਡ ਸਰਕਲ ਦੇ ਨੇੜੇ ਕੰਪਨੀ ਦੇ ਦਫ਼ਤਰ ਵਿੱਚ ਚੁੱਕਿਆ ।
ਕੀ ਦੱਸਿਆ ਪੁਲਸ ਅਧਿਕਾਰੀ ਨੇ
ਬੰਗਲੁਰੂ ਦੀ ਪੁਲਸ ਅਨੁਸਾਰ ਆਤਮ ਹੱਤਿਆ (Suicide) ਦੀ ਮੰਦਭਾਗੀ ਘਟਨਾ ਦੁਪਹਿਰ ਕਰੀਬ 3.15 ਵਜੇ ਵਾਪਰੀ । ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਇਨਕਮ ਟੈਕਸ ਵਿਭਾਗ ਦੀ ਤਲਾਸ਼ੀ ਚੱਲ ਰਹੀ ਸੀ । ਰੌਏ ਦੀ ਆਤਮ ਹੱਤਿਆ ਤੋਂ ਬਾਅਦ ਇਨਕਮ ਟੈਕਸ ਵਿਭਾਗ (Income Tax Department) ਦੇ ਅਧਿਕਾਰੀ ਛਾਪੇਮਾਰੀ ਦੀ ਪ੍ਰਕਿਰਿਆ ਵਿਚਕਾਰ ਛੱਡ ਕੇ ਚਲੇ ਗਏ । ਰੌਏ ਦੀ ਨੈੱਟਵਰਥ 9 ਹਜ਼ਾਰ ਕਰੋੜ ਰੁਪਏ ਸੀ । ਉਨ੍ਹਾਂ ਕੋਲ ਪ੍ਰਾਈਵੇਟ ਜੈੱਟ ਅਤੇ 200 ਤੋਂ ਵੱਧ ਲਗਜ਼ਰੀ ਕਾਰਾਂ ਹਨ । ਇਨ੍ਹਾਂ ਵਿੱਚੋਂ 12 ਰੋਲਸ ਰਾਇਸ ਵੀ ਸ਼ਾਮਲ ਸਨ । ਮੂਲ ਰੂਪ ਵਿੱਚ ਕੇਰਲ ਦੇ ਵਾਸੀ ਰੌਏ ਦਾ ਕਾਰੋਬਾਰ ਕਰਨਾਟਕ ਅਤੇ ਦੁਬਈ ਵਿੱਚ ਫੈਲਿਆ ਹੋਇਆ ਸੀ । ਕਾਨਫੀਡੈਂਟ ਗਰੁੱਪ ਕੇਰਲ ਅਤੇ ਕਰਨਾਟਕ ਦਾ ਰੀਅਲ ਐਸਟੇਟ ਡਿਵੈਲਪਰ ਹੈ ।
ਪੁਲਸ ਦੇਖ ਰਹੀ ਹੈ ਕਿ ਧਾਰਾਵਾਂ ਖੁਦਕੁਸ਼ੀ ਲਈ ਉਕਸਾਉਣ ਜਾਂ ਸਧਾਰਨ ਮੌਤ ਦੀ ਲਗਾਈ ਜਾਵੇ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ `ਤੇ ਕੋਈ ਇਨਕਮ ਟੈਕਸ ਵਿਭਾਗ ਦਾ ਅਧਿਕਾਰੀ ਮੌਜੂਦ ਨਹੀਂ ਸੀ ਪਰ ਬੰਗਲੌਰੂ ਪੁਲਸ (Bangalore Police) ਜਾਂਚ ਦੇ ਤੌਰ `ਤੇ ਇਨਕਮ ਟੈਕਸ ਵਿਭਾਗ ਤੋਂ ਜ਼ਰੂਰੀ ਜਾਣਕਾਰੀ ਪ੍ਰਾਪਤ ਕਰੇਗੀ । ਸੀ. ਜੇ. ਰੌਏ ਦੀ ਪਤਨੀ ਅਤੇ ਬੇਟਾ ਜੋ ਸ਼ਨੀਵਾਰ ਨੂੰ ਬੰਗਲੌਰੂ ਦੇ ਬਾਓਰਿੰਗ ਹਸਪਤਾਲ ਵਿੱਚ ਪੋਸਟਮਾਰਟਮ ਸੈਂਟਰ ਪਹੁੰਚ ਗਏ ਹਨ । ਪੁਲਸ ਕਾਨੂੰਨੀ ਅਧਾਰ ‘ਤੇ ਵੇਖ ਰਹੀ ਹੈ ਕਿ ਇਸ ਨੂੰ ਸਾਧਾਰਨ ਮੌਤ ਵਜੋਂ ਦਰਜ ਕੀਤਾ ਜਾਵੇ ਜਾਂ ਆਤਮ ਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਲਗਾਈਆਂ ਜਾਣ। ਪੁਲਸ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਕਾਨਫੀਡੈਂਟ ਗਰੁੱਪ ਦੇ ਇੱਕ ਡਾਇਰੈਕਟਰ ਨੇ ਪਹਿਲਾਂ ਹੀ ਸਿ਼ਕਾਇਤ ਦਰਜ ਕਰਾ ਦਿੱਤੀ ਹੈ । ਦਫ਼ਤਰ ਕੈਂਪਸ ਤੋਂ ਸਬੂਤ ਜੁਟਾਏ ਜਾ ਰਹੇ ਹਨ । ਰਿਕਾਰਡ ਅਤੇ ਬਿਆਨਾਂ ਦੀ ਜਾਂਚ ਤੋਂ ਬਾਅਦ ਮਾਮਲਾ ਹੋਰ ਸਾਫ ਹੋਣ ਦੀ ਉਮੀਦ ਹੈ ।
Read More : ਬੈਂਗਲੁਰੂ ਵਿਚ ਗੁਆਂਢੀਆਂ ਤੋਂ ਪ੍ਰੇਸ਼ਾਨ ਇੰਜੀਨੀਅਰ ਨੇ ਕੀਤੀ ਆਤਮਹੱਤਿਆ









