ਲੁਧਿਆਣਾ, 31 ਜਨਵਰੀ 2026 : ਪੰਜਾਬ ਪੁਲਸ (Punjab Police) ਦੇ ਇਕ ਕਾਂਸਟੇਬਲ ਰੈਂਕ ਦੇ ਪੁਲਸ ਕਰਮਚਾਰੀ ਦੀ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਨਾਲ ਮੌਤ (Death) ਦੇ ਘਾਟ ਉਤਰ ਜਾਣ ਦਾ ਪਤਾ ਚੱਲਿਆ ਹੈ ।
ਕੌਣ ਹੈ ਮੌਤ ਦੇ ਘਾਟ ਉਤਰਨ ਵਾਲਾ ਕਾਂਸਟੇਬਲ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਮੁੱਲਾਪੁਰ ਕਸਬੇ ਵਿਚ ਜੋ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਇੱਕ ਪੁਲਸ ਕਾਂਸਟੇਬਲ (Police Constable) ਦੀ ਮੌਤ ਹੋ ਗਈ ਹੈ ਦੀ ਪਛਾਣ ਅਨੁਜ ਮਸੀਹ (Anuj Masih) (25) ਵਜੋਂ ਹੋਈ ਹੈ ਅਤੇ ਗੋਲੀ ਉਸਦੀ ਗਰਦਨ ਦੇ ਨੇੜੇ ਗੋਲੀ ਲੱਗੀ ਹੈ । ਪ੍ਰਾਪਤ ਸੂਚਨਾ ਮੁਤਾਬਕ ਉਕਤ ਕਾਂਸਟੇਬਲ ਇੱਕ ਲਗਜ਼ਰੀ ਕਾਰ ਸ਼ੋਅਰੂਮ ਵਿਚ ਸੁਰੱਖਿਆ ਡਿਊਟੀ ‘ਤੇ ਸੀ, ਕਿਉਂਕਿ (ਆਰ. ਏ. ਸੀ.) ਸ਼ੋਅਰੂਮ ਦੇ ਮਾਲਕ ਨੂੰ ਕੁਝ ਸਮਾਂ ਪਹਿਲਾਂ ਇੱਕ ਗੈਂਗਸਟਰ ਤੋਂ ਜਬਰੀ ਵਸੂਲੀ ਦੀਆਂ ਧਮਕੀਆਂ ਮਿਲੀਆਂ ਸਨ ।
ਮ੍ਰਿਤਕ ਕਾਂਸਟੇਬਲ ਤੇ ਗੋਲੀ ਚੱਲੀ ਸੀ ਸਵੇਰੇ ਸਵੇਰੇ
ਪੁਲਸ ਕਾਂਸਟੇਬਲ ਜਿਸਦੀ ਅੱਜ ਗੋਲੀ ਲੱਗਣ (Shoot) ਕਾਰਨ ਮੌਤ ਹੋ ਗਈ ਹੈ ਗੁਰਦਾਸਪੁਰ ਦੇ ਲੱਖਾਕਲਾਂ ਪਿੰਡ ਦਾ ਵਸਨੀਕ ਹੈ ਤੇ ਉਸ ਉਪਰ ਗੋਲੀ ਸਵੇਰੇ ਸਵੇਰੇ ਪੰਜ ਵਜੇ ਦੇ ਕਰੀਬ ਚੱਲਣ ਬਾਰੇ ਗੱਲ ਸਾਹਮਣੇ ਆਈ ਹੈ । ਜਿਸ ਸਮੇਂ ਗੋਲੀ ਚੱਲ ਕੇ ਕਾਂਸਟੇਬਲ ਦੇ ਲੱਗੀ ਉਸ ਵੇਲੇ ਕਾਂਸਟੇਬਲ ਅਨੁਜ ਮਸੀਹ ਸ਼ੋਅਰੂਮ ਦੇ ਬਾਹਰ ਆਪਣੀ ਕਾਰ ਵਿਚ ਬੈਠਾ ਸੀ ।
Read more : ਪੁੱਤਰ ਨੇ ਹੀ ਕੀਤੀ ਬਜੁਰਗ ਮਾਂ ਦੀ ਹੱਤਿਆ









