ਅਮਰੀਕਾ-ਕੈਨੇਡਾ ਵਿਚਾਲੇ ਵਪਾਰਕ ਜੰਗ ਵਧਣ ਦੇ ਅਸਾਰ ਵਧੇ

0
28
Tradewar

ਅਮਰੀਕਾ, 30 ਜਨਵਰੀ 2026 : ਅਮਰੀਕੀ ਰਾਸ਼ਟਰਪਤੀ (US President) ਡੋਨਾਲਡ ਟਰੰਪ ਨੇ ਹਾਲ ਹੀ ਵਿਚ ਇਕ ਅਜਿਹਾ ਫ਼ੈਸਲਾ ਲਿਆ ਹੈ ਜਿਸ ਨਾਲ ਅਮਰੀਕਾ ਤੇ ਕੇਨੇਡਾ ਵਿਚਕਾਰ ਵਪਾਰਕ ਜੰਗ (Trade war) ਹੋਰ ਜਿ਼ਆਦਾ ਵਧਣ ਦੇ ਆਸਾਰ ਬਣ ਗਏ ਹਨ ।

ਕੀ ਫ਼ੈਸਲਾ ਲਿਆ ਗਿਆ ਹੈ ਅਮਰੀਕੀ ਰਾਸ਼ਟਰਪਤੀ ਨੇ

ਮਿਲੀ ਜਾਣਕਾਰੀ ਅਨੁਸਾਰ ਜੋ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਵਲੋਂ ਕੈਨੇਡਾ ਜਹਾਜ਼ਾਂ ਨੂੰ ਲੈ ਕੇ ਅਹਿਮ ਫ਼ੈਸਲਾ ਲੈਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਜੰਗ ਅਸਮਾਨ ਤੱਕ ਪਹੁੰਚਣ ਯਾਨੀ ਕਿ ਵਧਣ ਦੇ ਅਸਾਰ ਦਿਖਾਈ ਦੇਣ ਲੱਗੇ ਹਨ ਦਾ ਮੁੱਖ ਕਾਰਨ ਅਮਰੀਕਾ ਵਲੋਂ ਜਹਾਜ਼ ਬਣਾਉਣ ਵਾਲੀ ਕੰਪਨੀ ਬੰਬਾਰਡੀਅਰ ਨੂੰ ਨਿਸ਼ਾਨਾ ਬਣਾਉਂਦਿਆਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ. ਏ. ਏ.) ਨੂੰ ਹੁਕਮ ਦਿੱਤਾ ਹੈ ਕਿ ਉਹ ਬੰਬਾਰਡੀਅਰ ਗਲੋਬਲ ਐਕਸਪ੍ਰੈਸ ਅਤੇ ਕੈਨੇਡਾ ਵਿਚ ਬਣੇ ਹੋਰ ਸਮੁੱਚੇ ਜਹਾਜ਼ਾਂ ਦੀ ਮਾਨਤਾ ਰੱਦ ਕਰ ਦੇਵੇ ।

ਕੀ ਕਿਹਾ ਅਮਰੀਕੀ ਰਾਸ਼ਟਰਪਤੀ ਨੇ

ਪ੍ਰਾਪਤ ਸੂਚਨਾ ਅਨੁਸਾਰ ਉਕਤ ਫ਼ੈਸਲਾ ਅਮਰੀਕੀ ਜਹਾਜ਼ ਕੰਪਨੀ (American airline company) ਗਲਫਸਟ੍ਰੀਮ ਦੇ ਹੱਕ ਵਿਚ ਲਿਆ ਗਿਆ ਹੈ । ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਆਖਿਆ ਹੈ ਕਿ ਜਦੋਂ ਤੱਕ ਕੈਨੇਡਾ ਅਮਰੀਕਾ (Canada America) ਵਿਚ ਬਣੇ (ਗਲਫਸਟਰੀਮ) 500-600-700-800 ਬਿਜ਼ਨੈਸ ਜੈਟਾਂ ਨੂੰ ਆਪਣੇ ਦੇ਼ ਵਿਚ ਉਡਾਣ ਭਰਨ ਲਈ ਪ੍ਰਮਾਣਤ ਨਹੀਂ ਕਰਦਾ ਉਦੋਂ ਤੱਕ ਕੈਨੇਡੀਅਨ ਜਹਾਜ਼ (Canadian plane) ਵੀ ਅਮਰੀਕਾ ਵਿਚ ਮਾਨਤਾ ਪ੍ਰਾਪਤ ਨਹੀਂ ਕਰ ਸਕਣਗੇ ।

Read More : ਜੇ ਸੁਪਰੀਮ ਕੋਰਟ ਨੇ `ਟੈਰਿਫ`ਰੱਦ ਕੀਤਾ ਤਾਂ ਗੜਬੜ ਹੋ ਜਾਵੇਗੀ : ਟਰੰਪ

LEAVE A REPLY

Please enter your comment!
Please enter your name here