ਅਦਾਲਤ ਨੇ ਦਿੱਤਾ ਸੁਭਾਨ ਰੰਗਰੀਜ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ

0
41
Subhan Rangrij

ਅੰਮ੍ਰਿਤਸਰ, 28 ਜਨਵਰੀ 2026 : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਪਵਿੱਤਰ ਸਰੋਵਰ ਵਿਚ ਵੁਜ਼ੂ ਕਰਨ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤੇ ਗਏ ਸੁਭਾਨ ਰੰਗਰੀਜ਼ ਦਾ ਅਦਾਲਤ ਨੇ ਤਿੰਨ ਦਿਨ ਦਾ ਪੁਲਸ ਰਿਮਾਂਡ (Police remand) ਦਿੱਤਾ ਹੈ ।

ਕੀ ਸੀ ਮਾਮਲਾ

ਸੁਭਾਨ ਰੰਗਰੀਜ (Subhan Rangrij) ਦਿੱਲੀ ਦਾ ਰਹਿਣ ਵਾਲਾ ਉਹ ਵਿਅਕਤੀ ਹੈ ਜਿਸਨੇ 13 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਬਣੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣੇ ਪਵਿੱਤਰ ਸਰੋਵਰ ਵਿਚ ਵੁਜ਼ੂ ਕੀਤੀ, ਜਿਸ ਨਾਲ ਜਿਥੇ ਮਰਿਆਦਾ ਦੀ ਉਲੰਘਣਾਂ ਹੋਈ, ਉਥੇ ਹੀ ਸਿੱਖੀ ਭਾਵਨਾਵਾਂ ਨੂੰ ਵੀ ਵੱਡੇ ਪੱਧਰ ਤੇ ਠੇਸ ਪਹੁੰਚੀ ਸੀ ।

ਉਕਤ ਨੌਜਵਾਨ ਜਿਸ ਵਲੋਂ ਬੇਸ਼ਕ ਇਸੇ ਮਾਮਲੇ ਵਿਚ ਦੋ ਵਾਰ ਮੁਆਫੀ ਵੀ ਮੰਗ ਲਈ ਗਈ ਸੀ ਪਰ ਐਸ. ਜੀ. ਪੀ. ਸੀ. ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਚਲਦਿਆਂ ਨੌਜਵਾਨ ਵਿਰੁੱਧ ਅੰਮ੍ਰਿਤਸਰ ਵਿਖੇ ਸਿ਼ਕਾਇਤ ਦਰਜ ਕਰਵਾਈ ਸੀ । ਜਿਸਦੇ ਚਲਦਿਆਂ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਲਿਆਂਦੇ ਗਏ ਸੁਭਾਨ ਰੰਗਰੀਜ਼ ਨੂੰ ਜਦੋਂ ਅਦਾਲਤ ਵਿਚ ਪੇਸ਼ (Appearing in court) ਕੀਤਾ ਗਿਆ ਤਾਂ ਅਦਾਲਤ ਨੇ ਉਸਦਾ ਤਿੰਨ ਦਿਨਾਂ (Three days) ਪੁਲਸ ਰਿਮਾਂਡ ਦੇ ਦਿੱਤਾ ।

Read More : ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੂੰ ਪੁਲਸ ਨੇ ਲਿਆਂਦਾ ਅੰਮ੍ਰਿਤਸਰ

LEAVE A REPLY

Please enter your comment!
Please enter your name here