ਪੁਲਸ ਕਮਿਸ਼ਨਰ ਵਿਰੁੱਧ ਅਦਾਲਤ ਨੇ ਕੀਤੇ ਵਾਰੰਟ ਜਾਰੀ

0
16
Police Commissioner

ਜਲੰਧਰ, 28 ਜਨਵਰੀ 2026 : ਮਾਨਯੋਗ ਅਦਾਲਤ (Court)ਨੇ ਇਕ ਦੋ ਕਿਲੋ ਅਫੀਮ ਜਬਤ ਕਰਨ ਦੇ ਮਾਮਲੇ ਵਿਚ ਪੁਲਸ ਕਮਿਸ਼ਨਰ (Police Commissioner) ਧਨਪ੍ਰੀਤ ਕੌਰ ਵਿਰੱਧ ਜ਼ਮਾਨਤੀ ਵਾਰੰਟ (Bail warrant) ਜਾਰੀ ਕੀਤੇ ਹਨ । ਅਦਾਲਤ ਨੇ ਕਮਿਸ਼ਨਰ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਅਤੇ 5,000 ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ।

ਕਦੋਂ ਦਾ ਹੈ ਇਹ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜਿਸ ਮਾਮਲੇ ਵਿਚ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ (Dhanpreet Kaur) ਦੇ ਵਾਰੰਟ ਜਾਰੀ ਕੀਤੇ ਗਏ ਹਨ ਮਾਮਲਾ 2024 ਦਾ ਹੈ। ਜਦੋਂ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਸੀ । ਇਸ ਮਾਮਲੇ ਵਿੱਚ ਪੁਲਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਦਾ ਵੀ ਦਾਅਵਾ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਵੀ. ਵੀ. ਆਈ. ਪੀ. ਡਿਊਟੀ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਈ। ਨਤੀਜੇ ਵਜੋਂ ਅਦਾਲਤ ਨੇ ਸਖ਼ਤ ਰੁਖ਼ ਅਪਣਾਇਆ ਅਤੇ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ।

Read More : 7 ਰੁਪਏ 65 ਪੈਸੇ ਦੀ ਚੋਰੀ ਦਾ ਮਾਮਲਾ ਅਦਾਲਤ ਨੇ 50 ਸਾਲ ਬਾਅਦ ਕੀਤਾ ਬੰਦ

LEAVE A REPLY

Please enter your comment!
Please enter your name here