ਈ. ਡੀ. ਨੇ ਮਾਰਿਆ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਲੀਡਰ ਦੇ ਘਰ ਛਾਪਾ

0
25
ED raid

ਚੰਡੀਗੜ੍ਹ, 28 ਜਨਵਰੀ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਅੱਜ ਸਵੇਰ ਵੇਲੇ ਹੁਸਿ਼ਆਰਪੁਰ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸੁੰਦਰ ਸਿ਼ਆਮ ਅਰੋੜਾ ਦੇ ਘਰ ਛਾਪਾ (Raid) ਮਾਰਿਆ ।

ਕਿਊਂ ਮਾਰਿਆ ਗਿਆ ਛਾਪਾ

ਪ੍ਰਾਪਤ ਜਾਣਕਾਰੀ ਅਨੁਸਾਰ ਅਰੋੜਾ ‘ਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਦਾ ਇਲਜ਼ਾਮ ਲੱਗੇ ਸਨ ਤੇ ਉਹਨ੍ਹਾਂ ਨੂੰ ਇੱਕ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੰਦੇ ਹੋਏ ਰੰਗੇ ਹੱਥੀਂ ਵੀ ਫੜਿਆ ਵੀ ਗਿਆ ਸੀ । ਆਮਦਨ ਕਰ ਵਿਭਾਗ ਹੁਣ ਉਸਦੇ ਵਿੱਤੀ ਲੈਣ-ਦੇਣ ਅਤੇ ਉਸਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦਾਂ ਵਿੱਚ ਅੰਤਰ ਦੀ ਜਾਂਚ ਕਰ ਰਿਹਾ ਹੈ ।

ਛਾਪੇ ਦੌਰਾਨ ਘਰ ਦਿੱਤੇ ਗਏ ਘਰ ਦੇ ਸਮੁੱਚੇ ਦਰਵਾਜੇ ਸੀਲ

ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਜਦੋਂ ਈ. ਡੀ. ਨੇ ਰੇਡ ਸ਼ੁਰੂ ਕੀਤੀ ਤਾਂ ਕੰਮ ਵਿਚ ਵਿਘਨ ਨਾ ਪਵੇ ਦੇ ਚਲਦਿਆਂ ਈ. ਡੀ. ਅਧਿਕਾਰੀਆਂ ਨੇ ਘਰ ਦੇ ਸਮੁੱਚੇ ਦਰਵਾਜਿਆਂ ਨੂੰ ਬੰਦ ਕਰ ਦਿੱਤਾ ਯਾਨੀ ਕਿ ਇਹ ਕਹਿ ਲਓ ਕਿ ਇਕ ਤਰ੍ਹਾਂ ਨਾਲ ਸੀਲ ਹੀ ਕਰ ਦਿੱਤਾ । ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਜਾਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ। ਜਾਂਚ ਦੌਰਾਨ ਮੋਬਾਇਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਪਹਿਲਾਂ ਹੀ ਕਿਹੜੇ ਮਾਮਲਿਆਂ ਵਿਚ ਸ਼ਾਮਲ ਹੋਣ ਦੇ ਹਨ ਦੋਸ਼

ਜਾਣਕਾਰੀ ਮੁਤਾਬਕ ਸੁੰਦਰ ਸ਼ਾਮ ਅਰੋੜਾ (Sunder Shyam Arora) ਪਹਿਲਾਂ ਹੀ ਦੋ ਗੰਭੀਰ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਫਸੇ ਹੋਏ ਹਨ ਦੇ ਚਲਦਿਆਂ ਉਨ੍ਹਾਂ ਤੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਅਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਇਲਜ਼ਾਮ ਹੈ । ਉਨ੍ਹਾਂ ਨੂੰ ਪਹਿਲਾਂ ਵਿਜੀਲੈਂਸ ਵਿਭਾਗ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ । ਹੁਣ ਮਾਮਲੇ ਵਿੱਚ ਈ. ਡੀ. ਦੀ ਐਂਟਰੀ ਦਰਸਾਉਂਦੀ ਹੈ ਕਿ ਜਾਂਚ ਵਿੱਚ ਮਨੀ ਲਾਂਡਰਿੰਗ (Money laundering) ਨੂੰ ਸ਼ਾਮਲ ਕਰਨ ਲਈ ਵੀ ਗੱਲ ਆਖੀ ਜਾ ਰਹੀ ਹੈ ।

Read more : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ

LEAVE A REPLY

Please enter your comment!
Please enter your name here