ਲਾਹੌਰ `ਚ ਭਗਵਾਨ ਸ਼੍ਰੀ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਮੰਦਰ ਲੋਕਾਂ ਲਈ ਖੁੱਲ੍ਹਿਆ

0
27
Temple

ਲਾਹੌਰ/ਗੁਰਦਾਸਪੁਰ, 28 ਜਨਵਰੀ 2026 : ਪਾਕਿਸਤਾਨ (Pakistan) ਦੇ ਪੰਜਾਬ ਸੂਬੇ ਵਿਚ ਇਤਿਹਾਸਕ ਲਾਹੌਰ ਕਿਲ੍ਹੇ ਦੇ ਅੰਦਰ ਭਗਵਾਨ ਰਾਮ (Lord Rama) ਦੇ ਪੁੱਤਰ ਲਵ ਨੂੰ ਸਮਰਪਿਤ ਆਇਰਨ ਟੈਂਪਲ ਨੂੰ ਪੂਰੀ ਤਰ੍ਹਾਂ ਜਨਤਾ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ।

ਲਵ ਮੰਦਰ ਲਾਹੌਰ ਕਿਲੇ ਦੇ ਕੰਪਲੈਕਸ ਅੰਦਰ ਆਪਸ ਵਿਚ ਜੁੜੇ ਕਮਰਿਆਂ ਦਾ ਹੈ ਇਕ ਸਮੂਹ

ਲਾਹੌਰ ਅਥਾਰਟੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਆਗਾ ਖਾਨ ਕਲਚਰਲ ਸਰਵਿਸ ਪਾਕਿਸਤਾਨ ਦੇ ਸਹਿਯੋਗ ਨਾਲ ਆਇਰਨ ਮੰਦਰ ਦੇ ਨਾਲ-ਨਾਲ ਇਕ ਸਿੱਖ-ਯੁੱਗ ਦਾ ਹਮਾਮ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਅਠਦਾਰਾ ਪੈਵੇਲੀਅਨ ਵਿਰਾਸਤੀ ਢਾਂਚਿਆਂ ਦੀ ਸੰਭਾਲ ਦਾ ਕੰਮ ਪੂਰਾ ਕਰ ਲਿਆ ਹੈ ।

ਲਵ ਮੰਦਰ (Love Temple) ਲਾਹੌਰ ਕਿਲ੍ਹੇ ਦੇ ਕੰਪਲੈਕਸ ਅੰਦਰ ਆਪਸ ਵਿਚ ਜੁੜੇ ਕਮਰਿਆਂ ਦਾ ਇਕ ਸਮੂਹ ਹੈ, ਜਿਸ ਵਿਚ ਇਕ ਵੱਡਾ ਮੰਦਰ ਹੈ । ਪਿਛਲੇ ਸਾਲ ਇਕ ਸਿੱਖ ਖੋਜਕਰਤਾ ਨੇ ਲਾਹੌਰ ਕਿਲ੍ਹੇ ਦੇ ਅੰਦਰ ਸਿੱਖ ਕਾਲ (1799-1849) ਦੌਰਾਨ ਸੁਰੱਖਿਅਤ ਰੱਖੀਆਂ ਗਈਆਂ ਲੱਗਭਗ 100 ਯਾਦਗਾਰਾਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚੋਂ ਲੱਗਭਗ 30 ਹੁਣ ਮੌਜੂਦ ਨਹੀਂ ਹਨ ।

Read More : ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

LEAVE A REPLY

Please enter your comment!
Please enter your name here