ਰਾਮਪੁਰ, 27 ਜਨਵਰੀ 2026 : ਸਮਾਜਵਾਦੀ ਪਾਰਟੀ (Samajwadi Party) ਦੇ ਰਾਸ਼ਟਰੀ ਜਨਰਲ ਸਕੱਤਰ ਮੁਹੰਮਦ ਆਜ਼ਮ ਖਾਨ (Muhammad Azam Khan) ਨੇ ਆਪਣੇ ਡਰੀਮ ਪ੍ਰਾਜੈਕਟ `ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ` ਦੇ ਸਾਰੇ ਅਧਿਕਾਰਤ ਅਹੁਦਿਆਂ ਤੋਂ ਅਸਤੀਫਾ (Resignation) ਦੇ ਦਿੱਤਾ । ਉਨ੍ਹਾਂ ਦੇ ਨਾਲ ਹੀ ਪਤਨੀ ਡਾ. ਤਜ਼ੀਨ ਫਾਤਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੇ ਵੀ ਟਰੱਸਟ ਦੇ ਅਹੁਦਿਆਂ ਤੋਂ ਹਟਣ ਦਾ ਫੈਸਲਾ ਲਿਆ ।
ਪਤਨੀ-ਬੇਟੇ ਵੀ ਹੋਏ ਵੱਖ, ਭੈਣ ਨਿਕਹਤ ਬਣੀ ਪ੍ਰਧਾਨ
ਪਰਿਵਾਰ ਦੇ ਸਮੂਹਿਕ ਅਸਤੀਫੇ ਤੋਂ ਬਾਅਦ ਟਰੱਸਟ ਦੀ ਨਵੀਂ ਕਾਰਜਕਾਰਨੀ ਬਣਾਈ ਗਈ ਹੈ । ਹੁਣ ਆਜ਼ਮ ਖਾਨ ਦੀ ਭੈਣ ਨਿਕਹਤ ਅਫਲਾਕ ਪ੍ਰਧਾਨ ਅਤੇ ਉਨ੍ਹਾਂ ਦੇ ਵੱਡੇ ਬੇਟੇ ਮੁਹੰਮਦ ਅਦੀਬ ਆਜ਼ਮ ਸਕੱਤਰ ਬਣੇ ਹਨ । ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ (Maulana Muhammad Ali Johar Trust) ਜੌਹਰ ਯੂਨੀਵਰਸਿਟੀ ਅਤੇ ਰਾਮਪੁਰ ਪਬਲਿਕ ਸਕੂਲਾਂ ਦਾ ਸੰਚਾਲਨ ਕਰਦਾ ਹੈ । ਟਰੱਸਟ `ਤੇ ਕਾਨੂੰਨੀ ਸ਼ਿਕੰਜੇ ਅਤੇ ਪਰਿਵਾਰ ਦੇ ਜੇਲ `ਚ ਰਹਿਣ ਕਾਰਨ ਸੰਚਾਲਨ `ਚ ਅਸੁਵਿਧਾ ਦੇ ਚੱਲਦਿਆਂ ਇਹ ਬਦਲ ਕੀਤਾ ਗਿਆ ਹੈ ।
Read More : ਆਜ਼ਮ ਖਾਨ ਨੂੰ ਰਾਮਪੁਰ ਅਦਾਲਤ ਨੇ ਦੋਸ਼ ਮੁਕਤ ਦਿੱਤਾ ਕਰਾਰ









