ਜੰਮੂ-ਰਾਜੌਰੀ ਦੀਆਂ ਸਰਹੱਦਾਂ `ਤੇ ਮੁਨੀਰ ਨੇ ਤਾਇਨਾਤ ਕੀਤਾ `ਧੌਣ ਵੱਢ` ਦਸਤਾ

0
31
Jammu-Rajouri borders

ਗੁਰਦਾਸਪੁਰ, 27 ਜਨਵਰੀ 2026 : ਕੰਗਾਲ ਪਾਕਿਸਤਾਨ (Pakistan) ਮੁਨੀਰ ਦੇ ਹੱਥੋਂ ਹੋਰ ਬਰਬਾਦ ਹੋ ਰਿਹਾ ਹੈ, ਜਨਰਲ ਆਸਿਮ ਮੁਨੀਰ ਆਪਣੇ ਦੇਸ਼ ਦੀ ਹਾਲਤ ਸੁਧਾਰਨ ਦੀ ਬਜਾਏ ਭਾਰਤ ਖਿਲਾਫ ਸਾਜ਼ਿਸ਼ ਕਰਨ ‘ਚ ਜੁਟਿਆ ਹੋਇਆ ਹੈ । ਹਾਲ ਹੀ ‘ਚ ਜੰਮੂ-ਰਾਜੌਰੀ (Jammu-Rajouri) ਦੀਆਂ ਸਰਹੱਦਾਂ `ਤੇ ਮੁਨੀਰ ਨੇ `ਧੋਣ ਵੱਢ` ਦਸਤਾ ਤਾਇਨਾਤ ਕਰ ਦਿੱਤਾ ਹੈ ।

ਬੀ. ਏ. ਟੀ. ਹੈ ਹਮਲੇ ਦੀ ਫਿਰਕ ਵਿਚ

ਖੁਫੀਆ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (Border Action Team) (ਬੀ. ਏ. ਟੀ.) ਹਮਲੇ ਦੀ ਫਿਰਾਕ `ਚ ਹੈ। ਪਾਕਿਸਤਾਨ ਦੇ ਇਨ੍ਹਾਂ ਖੂੰਖਾਰ ਲੜਾਕਿਆਂ ਨੂੰ ਖਾਸ ਤੌਰ `ਤੇ ਭਾਰਤੀ ਫੌਜ ਖਿਲਾਫ ਹਮਲੇ ਕਰਨ ਲਈ ਤਿਆਰ ਕੀਤਾ ਗਿਆ ਹੈ । ਅਲ ਬਦਰ ਦਾ ਕਮਾਂਡਰ ਅਬੂ ਫਿਆਨ ਆਪਣੇ ਗੁੱਟ ਨਾਲ ਕੋਟਲੀ ਤੋਂ ਨਿਕਲ ਕੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵੱਲ ਵਧ ਚੁੱਕਾ ਹੈ ।

ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ ਇਹ ਗੁੱਟ

ਇਹ ਗੁੱਟ ਸਰਹੱਦ ਦੇ ਬਹੁਤ ਕਰੀਬ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ `ਚ ਹੈ । ਇਸ ਤੋਂ ਇਲਾਵਾ ਲਸ਼ਕਰ-ਏ-ਤੋਇਬਾ (Lashkar-e-Taiba) ਦਾ ਇਕ ਹੋਰ ਦਸਤਾ, ਜਿਸ ਦੀ ਕਮਾਨ ਅਬੂ ਰਜ਼ਾ ਦੇ ਹੱਥਾਂ `ਚ ਹੈ, ਕੋਟਲੀ ਤੋਂ ਅਖਨੂਰ ਸੈਕਟਰ ਵੱਲ ਕੂਚ ਕਰ ਚੁੱਕਾ ਹੈ । ਸਿਰਫ ਇਹੀ ਨਹੀਂ, ਸ਼ਫਕਤ ਨੇ ਵੀ ਲਸ਼ਕਰ ਦਾ ਤੀਜਾ ਗਰੁੱਪ ਵੀ ਕੰਟਰੋਲ ਰੇਖਾ ਕੋਲ ਪੁਜ਼ੀਸ਼ਨ ਲੈਣ ਲਈ ਭੇਜ ਦਿੱਤਾ ਹੈ ।

Read more : ਪਾਕਿਸਤਾਨ ਦੇ ਮੁਲਤਾਨ `ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ

LEAVE A REPLY

Please enter your comment!
Please enter your name here