ਹਰਿਆਣਾ, 27 ਜਨਵਰੀ 2026 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਵਿਖੇ ਇਕ ਚਲਦੀ ਕਾਰ ਵਿਚੋਂ ਧੂੰਆਂ ਨਿਕਲਣ ਤੋਂ ਬਾਅਦ ਉਸ ਵਿਚ ਅਚਾਨਕ ਹੀ ਅੱਗ ਲੱਗ ਗਈ ਤੇ ਉਹ ਸੜ ਕੇ ਸੁਆਹ (Burned to ashes) ਹੋ ਗਈ ਹੈ ।
ਕਿਥੇ ਵਾਪਰਿਆ ਇਹ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਹਿਸਾਰ (Hisar) ਵਿਖੇ ਲੰਘੇ ਦਿਨੀਂ ਦਿਨ ਸੋਮਵਾਰ ਦੇਰ ਰਾਤ ਹਿਸਾਰ ਦੇ ਗਰੋਵਰ ਮਾਰਕੀਟ ਵਿੱਚ ਇੱਕ ਕਾਰ ਨੂੰ ਅੱਗ (Car on fire) ਲੱਗ ਗਈ। ਉਕਤ ਕਾਰ ਜਿਸਨੂੰ ਪਡਵ ਦਾ ਇੱਕ ਨਿਵਾਸੀ ਚਲਾ ਕੇ ਆਪਣੀ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਜਦੋਂ ਉਹ ਗਰੋਵਰ ਮਾਰਕੀਟ ਕੋਲ ਪਹੁੰਚਿਆ ਤਾਂ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਕਾਰ ਨੂੰ ਕੁਝ ਹੀ ਸਮੇਂ ਵਿੱਚ ਅੱਗ ਲੱਗ ਗਈ ।
ਤੇਜੀ ਨਾਲ ਫੈਲੀ ਅੱਗ ਨੇ ਨਹੀਂ ਦਿੱਤਾ ਸਮਾਨ ਕੱਢਣ ਤੱਕ ਦਾ ਸਮਾਂ
ਧੂੰਆਂ (Smoke) ਨਿਕਲਣ ਤੋਂ ਬਾਅਦ ਹੀ ਇਕਕਦਮ ਅੱਗ ਇੰਨੀ ਤੇਜ ਲੱਗ ਗਈ ਕਿ ਕਾਰ ਵਿਚ ਪਿਆ ਜ਼ਰੂਰੀ ਸਮਾਨ ਵੀ ਕਾਰ ਚਾਲਕ ਨੂੰ ਕੱਢਣ ਤੱਕ ਦਾ ਸਮਾਂ ਨਹੀਂ ਮਿਲ ਸਕਿਆ । ਅੱਗ ਲੱਗਣ ਦੀ ਘਟਨਾ ਵਾਪਰਨ ਤੇ ਤੁਰੰਤ ਫਾਇਰ ਬ੍ਰਿਗੇਡ (Fire brigade) ਨੂੰ ਦੱਸਿਆ ਗਿਆ, ਜਿਸਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ।
ਕਾਰ ਚਾਲਕ ਨੇ ਦੱਸਿਆ ਕਿ ਉਸਦੀ ਕਾਰ ਪੈਟਰੋਲ ਨਾਲ ਚੱਲਣ ਵਾਲੀ ਸੀ ਅਤੇ ਅਚਾਨਕ ਅੱਗ ਲੱਗ ਗਈ । ਕਾਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਸਮਝ ਨਹੀਂ ਸਕਿਆ ਕਿ ਉਸਦੀ ਕਾਰ ਨੂੰ ਅੱਗ ਕਿਵੇਂ ਲੱਗੀ । ਉਸਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬੱਸ ਸਟੈਂਡ ਜਾ ਰਿਹਾ ਸੀ, ਪਰ ਅਚਾਨਕ ਅੱਗ ਲੱਗ ਗਈ, ਅਤੇ ਉਸ ਦੇ ਜਵਾਬ ਦੇਣ ਦਾ ਸਮਾਂ ਮਿਲਣ ਤੋਂ ਪਹਿਲਾਂ ਹੀ ਅੱਗ ਫੈਲ ਗਈ ।
Read More : ਬੀ. ਐਮ. ਡਬਲਿਊ ਕਾਰ ਨੂੰ ਚਲਦੇ-ਚਲਦੇ ਲੱਗੀ ਅੱਗ









