ਬਦਾਯੂੰ, 26 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਬਦਾਯੂੰ ਜਿ਼ਲੇ (Badaun District) ‘ਚ ਲੰਘੇ ਦਿਨੀਂ ਜੰਗਲ ‘ਚ ਲੱਕੜਾਂ ਇਕੱਠੀਆਂ ਕਰਨ ਗਈ ਇਕ ਬਜ਼ੁਰਗ ਔਰਤ (Old woman) ‘ਤੇ ਇਕ ਸਾਨ੍ਹ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਪਟਕਾਅ ਕੇ ਮਾਰਿਆ । ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ (Death) ਹੋ ਗਈ ।
2 ਘੰਟੇ ਤੱਕ ਲਾਸ਼ ਕੋਲ ਬੈਠਾ ਰਿਹਾ
ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਸਾਨ੍ਹ ਔਰਤ ਦੀ ਲਾਸ਼ ਕੋਲ ਲੱਗਭਗ 2 ਘੰਟੇ ਬੈਠਾ ਰਿਹਾ । ਇਹ ਘਟਨਾ ਉਸਵਾਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਗੁਰੂ ਬਰੇਲਾ ‘ਚ ਵਾਪਰੀ । ਮ੍ਰਿਤਕਾ ਜਿਸ ਦੀ ਪਛਾਣ ਗੁਰੂ ਪਿੰਡ ਦੀ ਰਹਿਣ ਵਾਲੀ 70 ਸਾਲਾ ਪ੍ਰੇਮਾ ਦੇਵੀ (Prema Devi) ਵਜੋਂ ਹੋਈ ਹੈ, ਜੰਗਲ ‘ਚ ਲੱਕੜਾਂ ਇਕੱਠੀਆਂ ਕਰਨ ਗਈ ਸੀ । ਘਟਨਾ ਤੋਂ ਬਾਅਦ ਸਾਨ੍ਹ (Bull) ਜੰਗਲ ‘ਚ ਹੀ ਰਿਹਾ । ਕਿਸੇ ਵੀ ਵਿਅਕਤੀ ਨੇ ਕਾਫ਼ੀ ਦੇਰ ਤੱਕ ਲਾਸ਼ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕੀਤੀ । ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਟਰੈਕਟਰ ਦੀ ਮਦਦ ਨਾਲ ਸਾਨ੍ਹ ਨੂੰ ਉੱਥੋਂ ਭਜਾਇਆ ਗਿਆ ।
Read More : ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਮਰੀਕਾ ਵਿਚ ਮੌਤ









