ਟੈਕਸਟਾਈਲ ਇੰਡਸਟ੍ਰੀ ਮਾਲਕਾਂ ਨੇ ਦਿੱਤੀ ਮਿੱਲਾਂ ਵਿਚ ਕੰਮ ਬੰਦ ਕਰਨ ਦੀ ਚਿਤਾਵਨੀ

0
20
Textile industry

ਢਾਕਾ, 26 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿਚ ਚੱਲ ਰਹੀਆਂ ਟੈਕਸਟਾਈਲ ਫੈਕਟਰੀਆਂ ਦੇ ਮਾਲਕਾਂ ਨੇ ਸਰਕਾਰ ਨੂੰ ਫੈਕਟਰੀਆਂ ਵਿਚ ਕੰਮ ਬੰਦ ਕਰਨ ਦੀ ਚਿਤਾਵਨੀ (Warning) ਦੇ ਦਿੱਤੀ ਹੈ ।

ਕੀ ਕਾਰਨ ਹੈ ਚਿਤਾਵਨੀ ਦੇਣ ਦਾ

ਪ੍ਰਾਪਤ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਟੈਕਸਟਾਈਲ ਇੰਡਸਟਰੀ (Textile industry) ਜਿਸ ਨੇ ਬੰਗਲਾਦੇਸ਼ ਸਰਕਾਰ ਨੂੰ ਫੈਕਟਰੀਆਂ ਵਿਚ ਕੰਮ ਬੰਦ ਕਰਨ ਦੀ ਚਿਤਾਵਨੀ ਦਾ ਮੁੱਖ ਕਾਰਨ ਟੈਕਸਟਾਈਨ ਮਿੱਲਾਂ ਦੇ ਗੰਭੀਰ ਸੰਕਟ ਵਿੱਚੋਂ ਗੁਜ਼ਰਣਾ ਹੈ । ਟੈਕਸਟਾਈਲ ਮਿਲ (Textile mill) ਮਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਜਨਵਰੀ ਦੇ ਅੰਤ ਤੱਕ ਯਾਰਨ (ਧਾਗੇ) ਦੇ ਡਿਊਟੀ-ਫ੍ਰੀ ਇੰਪੋਰਟ ਨੂੰ ਖਤਮ ਨਹੀਂ ਕਰਦੀ ਤਾਂ 1 ਫਰਵਰੀ ਤੋਂ ਦੇਸ਼ ਭਰ ਦੀਆਂ ਮਿਲਾਂ ਵਿੱਚ ਕੰਮ ਬੰਦ ਕਰ ਦਿੱਤਾ ਜਾਵੇਗਾ ।

ਬੰਗਲਾਦੇਸ਼ ਦੇ ਕਾਮਰਸ ਮੰਤਰਾਲਾ ਨੇ ਕੀ ਖਤਮ ਕਰਨ ਦੀ ਕੀਤੀ ਹੈ ਸਿਫਾਰਸ਼

ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੇ ਕਾਮਰਸ ਮੰਤਰਾਲੇ (Ministry of Commerce) ਨੇ ਨੈਸ਼ਨਲ ਰੈਵੇਨਿਊ ਬੋਰਡ ਨੂੰ ਇੰਪੋਰਟੇਡ ਯਾਰਨ `ਤੇ ਡਿਊਟੀ-ਫ੍ਰੀ ਸਹੂਲਤ ਖਤਮ ਕਰਨ ਦੀ ਸਿਫਾਰਸ਼ ਕੀਤੀ ਹੈ । ਮਿਲ ਮਾਲਕਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਆਉਣ ਵਾਲਾ ਸਸਤਾ ਧਾਗਾ ਘਰੇਲੂ ਬਾਜ਼ਾਰ ਵਿੱਚ ਭਰ ਗਿਆ ਹੈ, ਜਿਸ ਨਾਲ 12,000 ਕਰੋੜ ਰੁਪਏ ਤੋਂ ਵੱਧ ਦਾ ਸਟਾਕ ਬਿਨਾਂ ਵਿਕੇ ਰਹਿ ਗਿਆ ਹੈ ।

ਟੈਕਸਟਾਈਲ ਮਿਲਜ਼ ਐਸੋੋਸੀਏਸ਼ਨ ਨੇ ਕੀ ਆਖਿਆ

ਬੰਗਲਾਦੇਸ਼ ਟੈਕਸਟਾਈਲ ਮਿਲਸ ਐਸੋਸੀਏਸ਼ਨ ਨੇ ਆਖਿਆ ਹੈ ਕਿ ਇਹ ਕਦਮ ਚੁੱਕਣਾ ਮਜਬੂਰੀ ਹੈ, ਕਿਉਂਕਿ ਆਯਾਤ ਸਸਤਾ ਧਾਗਾ ਸਥਾਨਕ ਉਦਯੋਗ ਨੂੰ ਬਰਬਾਦ ਕਰ ਰਿਹਾ ਹੈ। 50 ਤੋਂ ਵੱਧ ਕੱਪੜਾ ਮਿਲਾਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ, ਜਿਸ ਨਾਲ ਹਜ਼ਾਰਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ । ਵਿੱਤੀ ਦਬਾਅ ਵਧਣ ਨਾਲ-ਨਾਲ ਮਿਲ ਮਾਲਕ ਕਰਜ਼ਾ ਚੁਕਾਉਣ ਲਈ ਵੀ ਸੰਘਰਸ਼ ਕਰ ਰਹੇ ਹਨ । ਇਸ ਨਾਲ ਲੋਕਲ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਹੈ । ਬਰਾਬਰੀ ਵਾਲੀ ਮੁਕਾਬਲੇਬਾਜ਼ੀ ਖਤਮ ਹੋ ਗਈ ਹੈ। ਮਿਲ ਬੰਦ ਹੋਣ ਨਾਲ 10 ਲੱਖ ਨੌਕਰੀਆਂ ਜਾਣ ਦਾ ਖਤਰਾ ਹੈ ।

Read More : ਭਾਰਤ `ਚ 17.5 ਅਰਬ ਡਾਲਰ ਦਾ ਨਿਵੇਸ਼ ਕਰੇਗੀ ਮਾਈਕ੍ਰੋਸਾਫਟ

LEAVE A REPLY

Please enter your comment!
Please enter your name here