ਮੌਸਮ ਵਿਭਾਗ ਨੇ ਕੀਤਾ ਪੰਜਾਬ ਵਿਚ ਦੋ ਦਿਨਾਂ ਲਈ ਮੀਂਹ ਦਾ ਪੀਲਾ ਅਲਰਟ ਜਾਰੀ

0
22
Meteorological

ਚੰਡੀਗੜ੍ਹ, 26 ਜਨਵਰੀ 2026 : ਮੌਸਮ ਵਿਭਾਗ (Meteorological Department) ਨੇ ਪੰਜਾਬ ਵਿਚ ਅਗਲੇ ਤਿੰਨ ਦਿਨਾਂ ਲਈ ਪੀਲਾ ਐਲਰਟ ਜਾਰੀ ਕਰਦਿਆਂ ਤੇਜ਼ ਹਵਾਵਾਂ, ਬਿਜਲੀ ਡਿੱਗਣ, ਗੜੇ੍ਮਾਰੀ ਤੇ ਸੰਘਣੀ ਧੁੰਦ (Thick fog) ਲਈ ਚਿਤਾਵਨੀ ਜਾਰੀ ਕੀਤੀ ਹੈ ।

ਬਰਫਬਾਰੀ ਨੇ ਵਧਾ ਦਿੱਤੀ ਹੈ ਪੰਜਾਬ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿਚ ਠੰਡ

ਹਾਲ ਹੀ ਵਿਚ ਪਹਾੜਾਂ ਵਿੱਚ ਹੋਈ ਬਰਫ਼ਬਾਰੀ (Snowfall) ਨੇ ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿੱਚ ਸਵੇਰ ਅਤੇ ਸ਼ਾਮ ਨੂੰ ਕਾਫ਼ੀ ਠੰਢ ਵਧਾ ਦਿੱਤੀ ਹੈ । ਵੱਧ ਤੋਂ ਵੱਧ ਤਾਪਮਾਨ ਥੋੜ੍ਹਾ ਵਧਿਆ ਹੈ, ਪਰ ਇਹ ਆਮ ਨਾਲੋਂ 3.6 ਡਿਗਰੀ ਘੱਟ ਹੈ । ਮੌਸਮ ਵਿਭਾਗ ਨੇ ਸੋਮਵਾਰ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ । ਹਾਲਾਂਕਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ `ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।

ਤਿੰਨ ਦਿਨਾ ਲਈ ਜਾਰੀ ਕੀਤੀ ਗਈ ਹੈ ਚਿਤਾਵਨੀ

27 ਤੋਂ 29 ਜਨਵਰੀ ਤੱਕ ਤੇਜ਼ ਹਵਾਵਾਂ, ਬਿਜਲੀ ਡਿੱਗਣ, ਗੜੇਮਾਰੀ ਅਤੇ ਸੰਘਣੀ ਧੁੰਦ ਲਈ ਪੀਲਾ ਚੇਤਾਵਨੀ ਜਾਰੀ ਕੀਤੀ ਗਈ ਹੈ । ਰਾਜ ਵਿੱਚ ਸਭ ਤੋਂ ਘੱਟ ਤਾਪਮਾਨ ਫਿਰੋਜ਼ਪੁਰ ਵਿੱਚ 3.4 ਡਿਗਰੀ ਦਰਜ ਕੀਤਾ ਗਿਆ । ਬਠਿੰਡਾ ਵਿੱਚ ਵੀ ਠੰਢ ਦੀ ਲਹਿਰ ਦਾ ਪ੍ਰਭਾਵ ਦੇਖਣ ਨੂੰ ਮਿਲਿਆ, ਘੱਟੋ-ਘੱਟ ਤਾਪਮਾਨ 3.5 ਡਿਗਰੀ ਤੋਂ 7.5 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ (Temperature)13.7 ਡਿਗਰੀ ਤੋਂ 17.2 ਡਿਗਰੀ ਤੱਕ ਰਿਹਾ ।

Read More : ਮੌਸਮ ਵਿਭਾਗ ਨੇ ਕੀਤਾ ਚਾਰ ਦਿਨਾਂ ਤੱਕ ਮੀਂਹ ਦਾ ਐਲਰਟ ਜਾਰੀ

LEAVE A REPLY

Please enter your comment!
Please enter your name here