ਲੁਧਿਆਣਾ, 24 ਜਨਵਰੀ 2026 : ਪੰਜਾਬ ਦੇ ਸ਼ਹਿਰ ਸਮਰਾਲਾ ਦੇ ਪਿੰਡ ਭਰਥਲਾ (Village Bharathala) ਵਿਖੇ ਇਕ 10ਵੀਂ ਜਮਾਤ ਦੇ ਵਿਦਿਆਰਥੀ ਦੀ ਧੋਣ ਚਾਈਨਾ ਡੋਰ ਨਾਲ ਵੱਢੇ ਜਾਣ ਤੇ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ ਵਿਦਿਆਰਥੀ
ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦੇ ਜਿਸ ਪਿੰਡ ਭਰਥਲਾ ਵਿਖੇ 15 ਸਾਲਾ 10ਵੀਂ ਜਮਾਤ (10th grade) ਦੇ ਨੌਜਵਾਨ ਵਿਦਿਆਰਥੀ ਦੀ ਚਾਈਨਾ ਡੋਰ ਦੇ ਕਾਰਨ ਗਲਾ ਵੱਢੇ (Cut throat) ਜਾਣ ਕਾਰਨ ਮੌਤ ਜਾਣ ਦਾ ਸਮਾਚਾਰ ਮਿਲਿਆ ਹੈ ਦਾ ਨਾਮ ਤਰਨਜੋਤ ਸਿੰਘ (Taranjot Singh) ਹੈ ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਉਸ ਦੇ ਗਲੇ ‘ਤੇ ਚਾਈਨਾ ਡੋਰ ਫਿਰ ਗਈ । ਚਾਈਨਾ ਡੋਰ ਦੇ ਕਾਰਨ ਤਰਨਜੋਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਕੁਝ ਹੀ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ । ਜਾਣਕਾਰੀ ਦੇ ਅਨੁਸਾਰ ਤਰਨਜੋਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉੱਥੇ ਹੀ ਪਿੰਡ ਭਰਥਲਾ ਵਿੱਚ ਇਸ ਘਟਨਾ ਦੇ ਕਾਰਨ ਸੋਗ ਦੀ ਲਹਿਰ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ।
ਪਿੰਡ ਵਾਲਿਆਂ ਨੇ ਕੀਤਾ ਚਾਈਨਾ ਡੋਰ ਦੇ ਵਿਕਣ ਦਾ ਵਿਰੋਧ
ਤਰਨਜੋਤ ਸਿੰਘ ਦੀ ਚਾਈਨਾ ਡੋਰ (China Door) ਕਾਰਨ ਹੋਈ ਮੌਤ ਤੇ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਰੋਸ ਵਜੋਂ ਨਾਅਰੇਬਾਜੀ ਕੀਤੀ ਤੇ ਕਿਹਾ ਕਿ ਜੇਕਰ ਚਾਈਨਾ ਡੋਰ ਤੇ ਪਾਬੰਦੀ ਹੈ ਫਿਰ ਇਹ ਬਾਜਾਰਾਂ ਵਿਚ ਕਿਵੇਂ ਵਿਕ ਰਹੀ ਹੈ, ਜਿਸਦਾ ਪੁਲਸ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ ਪਰ ਹਕੀਕਤ ਸਭ ਦੇ ਸਾਹਮਣੇ ਹੈ ਕਿ ਚਾਈਨਾ ਡੋਰ ਕਿੰਨੀ ਕੁ ਖਤਰਨਾਕ ਹੈ ।
Read More : ਜੌਨਪੁਰ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਡਾਕਟਰ ਦੀ ਮੌਤ









