ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਹੋਈ ਮੌਤ

0
40
Road Accident

ਉਤਰ ਪ੍ਰਦੇਸ਼, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਉਨਾਓ ਵਿਖੇ ਇਕ ਤੇਜ ਰਫ਼ਤਾਰ (Fast pace) ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ (Motorcyclist) ਤਿੰਨ ਨੌਜਵਾਨਾਂ ਜਿਨ੍ਹਾਂ ਦੀ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਤਿੰਨੋਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਜਾ ਰਹੇ ਸਨ ਤਾਂ ਤੇਜ ਰਫ਼ਤਾਰ ਬਾਈਕ ਦਾ ਕੰਟਰੋਲ ਗੁਆ ਬੈਠੇ ਤੇ ਲੋਹੇ ਦੇ ਸਾਈਨ ਬੋਰਡ ਨਾਲ ਟਕਰਾ ਕੇ ਮੌਤ ਦੇ ਘਾਟ ਉਤਰ ਗਏ । ਜਾਣਕਾਰੀ ਅਨੁਸਾਰ ਤਿੰਨੋਂ ਜਣੇ ਇੱਕੋ ਬਾਈਕ `ਤੇ ਲਖਨਊ ਵਿੱਚ ਆਪਣੀ ਮਾਸੀ ਦੇ ਘਰ ਭੰਡਾਰਾ ਪ੍ਰੋਗਰਾਮ ਲਈ ਜਾ ਰਹੇ ਸਨ ।

ਸਾਈਨ ਬੋਰਡ ਨਾਲ ਟਕਰਾਉਣ ਤੋਂ ਬਾਅਦ ਜਾ ਡਿੱਗੇ 10 ਫੁੱਟ ਦੂਰ

ਉਨਾਵ ਵਿਚ ਜਿਨ੍ਹਾਂ ਤਿੰਨ ਨੌਜਵਾਨਾਂ ਦਾ ਸੜਕ ਦੁਰਘਟਨਾ ਵਿਚ ਸਵਰਗਵਾਸ ਹੋ ਗਿਆ ਹੈ ਜਦੋਂ ਲੋਹੇ ਦੇ ਸਾਈਨ ਬੋਰਡ ਨਾਲ ਟਕਰਾਏ ਤਾਂ 10 ਫੁੱਟ ਦੇ ਕਰੀਬ ਦੂਰ ਜਾ ਡਿੱਗੇ ਤੇ ਤੜਪਦੇ ਰਹੇ ਜਦੋਂ ਰਾਹਗੀਰਾਂ ਦੀ ਉਨ੍ਹਾਂ ਤੇ ਨਜ਼ਰ ਪਈ ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ । ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਦੋਂ ਤੱਕ ਦੋ ਨੌਜਵਾਨਾਂ ਦੀ ਮੌਤ (Death of young people) ਹੋ ਚੁੱਕੀ ਸੀ । ਤੀਜੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ । ਮ੍ਰਿਤਕਾਂ ਵਿੱਚੋਂ ਇੱਕ ਤਿੰਨ ਦਿਨ ਪਹਿਲਾਂ ਹੀ ਪਿਤਾ ਬਣਿਆ ਸੀ ਜਦਕਿ ਇਕ ਦਾ ਵਿਆਹ ਅਪ੍ਰੈਲ ਵਿੱਚ ਹੋਣਾ ਸੀ ।

Read More : ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਮਰੀਕਾ ਵਿਚ ਮੌਤ

LEAVE A REPLY

Please enter your comment!
Please enter your name here