ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਤੱਕ ਜੰਗ ਜਾਰੀ ਰੱਖਾਂਗੇ : ਭਗਵੰਤ ਮਾਨ

0
15
Bhagwant Mann

ਚੰਡੀਗੜ੍ਹ, 24 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਹੈ ਕਿ ਸੂਬੇ ਨੂੰ ਗੈਂਗਸਟਰ ਮੁਕਤ ਬਣਾਉਣ ਤੱਕ ਸੂਬਾ ਸਰਕਾਰ ਅਤੇ ਪੁਲਸ ਦੀ ਜੰਗ ਜਾਰੀ ਰਹੇਗੀ । ਪਿਛਲੇ ਦਿਨੀਂ ਪੰਜਾਬ ਪੁਲਸ (Punjab Police) ਵੱਲੋਂ ‘ਗੈਂਗਸਟਰਾਂ ‘ਤੇ ਵਾਰ`ਮੁਹਿੰਮ ਦੇ 72 ਘੰਟਿਆਂ ਦੇ ਪਹਿਲੇ ਪੜਾਅ ਦੀ ਸਮਾਪਤੀ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਪੁਲਸ ਨੂੰ ਸ਼ਾਨਦਾਰ ਸਫਲਤਾ ਮਿਲੀ ਹੈ ।

72 ਘੰਟਿਆਂ ਵਿਚ ਪੁਲਸ ਨੇ ਕੀਤੇ ਸੀ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਗ੍ਰਿਫਤਾਰ

ਉਨ੍ਹਾਂ ਕਿਹਾ ਕਿ 72 ਘੰਟਿਆਂ ਵਿਚ ਹੀ ਪੁਲਸ ਨੇ ਗੈਂਗਸਟਰਾਂ (Gangsters) ਨਾਲ ਸਬੰਧ ਰੱਖਣ ਵਾਲੇ 3,256 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 69 ਹਥਿਆਰ ਬਰਾਮਦ ਕੀਤੇ ਅਤੇ ਨਾਲ ਹੀ 80 ਭਗੌੜਿਆਂ ਨੂੰ ਵੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ । ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਹੀ ਪੰਜਾਬ ਸਰਕਾਰ (Punjab Government) ਨੂੰ ਨਸਿ਼ਆਂ ਵਿਰੁੱਧ ਜੰਗ ਵਿਚ ਵੀ ਭਾਰੀ ਸਫਲਤਾ ਹਾਸਲ ਹੋਈ ਸੀ । ਉਸ ਵਿਚ ਪਿਛਲੇ 7-8 ਮਹੀਨਿਆਂ ਵਿਚ ਸ਼ਾਨਦਾਰ ਕੰਮ ਕਰਦੇ ਹੋਏ ਜ਼ਮੀਨੀ ਪੱਧਰ ‘ਤੇ ਨਸ਼ਿਆਂ ਨੂੰ ਖ਼ਤਮ ਕੀਤਾ ਗਿਆ ਅਤੇ ਇਸ ਨੂੰ ਇਕ ਲਹਿਰ ਬਣਾਉਣ ‘ਚ ਅਸੀਂ ਕਾਮਯਾਬ ਹੋਏ ਹਾਂ ।

ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਬਣਾਇਆ ਜਾਵੇਗਾ ਸਫਲ : ਮੁੱਖ ਮੰਤਰੀ

ਇਸੇ ਤਰ੍ਹਾਂ ਹੁਣ `ਗੈਂਗਸਟਰਾਂ ‘ਤੇ ਵਾਰ`ਮੁਹਿੰਮ ਨੂੰ ਸਫਲ ਬਣਾਇਆ ਜਾਵੇਗਾ ਅਤੇ ਜ਼ਮੀਨੀ ਪੱਧਰ ‘ਤੇ ਲਿਜਾ ਕੇ ਲੋਕਾਂ ਤੋਂ ਸੂਚਨਾਵਾਂ ਲੈ ਕੇ ਗੈਂਗਸਟਰਾਂ ਦਾ ਸਫਾਇਆ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਰੂਰਤ ਸੂਬੇ ਨੂੰ ਸ਼ਾਂਤੀ ਦੇ ਰਾਹ ‘ਤੇ ਲਿਜਾਣ ਦੀ ਹੈ ਅਤੇ ਇਸ ਵਿਚ ਸਰਕਾਰ ਆਪਣੇ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਸਰਕਾਰੀ ਡਿੱਗਰੀ ਕਾਲਜ ਦਾ ਨੀਂਹ ਪੱਥਰ

LEAVE A REPLY

Please enter your comment!
Please enter your name here