ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੈ ਰਹੇ ਮੀਂਹ ਤੇ ਤੇਜ ਹਵਾਵਾਂ ਦੇ ਚਲਦਿਆਂ ਅੱਜ ਚੰਡੀਗੜ੍ਹ ਦੇ ਮਨੀਮਾਜਰਾ (Manimajra) ਦੇ ਗੋਵਿੰਦਪੁਰ ਖੇਤਰ ਵਿਚ ਮਕਾਨ ਦੀ ਛੱਤ ਡਿੱਗਣ (Roof collapse) ਕਰਕੇ ਬੱਚੇ ਜ਼ਖ਼ਮੀ ਹੋ ਗਏ ।
ਕਿੰਨੇ ਬੱਚੇ ਦੱਬ ਗਏ ਸੀ ਮਲਬੇ ਹੇਠਾਂ
ਪ੍ਰਾਪਤ ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਗੋਵਿੰਦਪੁਰ ਖੇਤਰ (Govindpur area) ਵਿਚ ਮੀਂਹ ਕਾਰਨ ਜਿਸ ਘਰ ਦੀ ਛੱਤ ਡਿੱਗ ਗਈ ਸੀ ਦੇ ਮਲਬੇ ਵਿਚ ਤਿੰਨ ਛੋਟੇ ਬੱਚੇ ਵੀ ਦੱਬ ਗਏ ਸਨ । ਜਿਨ੍ਹਾਂ ਨੂੰ ਤੁਰੰਤ ਮਨੀਮਾਜਰਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ ।
ਕਿੰਨੀ ਕਿੰਨੀ ਉਮਰ ਦੇ ਸਨ ਤਿੰਨੇ ਬੱਚੇ
ਮਿਲੀ ਜਾਣਕਾਰੀ ਮੁਤਾਬਕ ਛੱਤ ਡਿੱਗਣ ਨਾਲ ਜਿਹੜੇ ਤਿੰਨ ਬੱਚੇ ਜ਼ਖਮੀ (Children injured) ਹੋਏ ਹਨ ਵਿਚ 12 ਸਾਲਾ ਚੰਨੀ, 14 ਸਾਲਾ ਗੌਰਵ ਅਤੇ ਰਾਹੁਲ ਸ਼ਾਮਲ ਹਨ । ਗੌਰਵ ਅਤੇ ਚੰਨੀ ਭਰਾ ਹਨ, ਜਦੋਂ ਕਿ ਰਾਹੁਲ ਗੁਆਂਢੀ ਘਰ ਰਹਿੰਦਾ ਹੈ । ਉਹ ਗੌਰਵ ਦੇ ਘਰ ਜਾ ਰਿਹਾ ਸੀ ਅਤੇ ਤਿੰਨੋਂ ਅੰਦਰ ਖੇਡ ਰਹੇ ਸਨ ਜਦੋਂ ਛੱਤ ਡਿੱਗ ਗਈ । ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ, ਅਤੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਮਨੀਮਾਜਰਾ ਦੇ ਸਰਕਾਰੀ ਹਸਪਤਾਲ ਤੋਂ ਸੈਕਟਰ 16 ਹਸਪਤਾਲ ਰੈਫਰ ਕਰ ਦਿੱਤਾ ।
ਘਰ ਦੇ ਨਾਲ ਲੱਗਦੇ ਘਰ ਦੀ ਕੰਧ ਡਿੱਗਣ ਨਾਲ ਡਿੱਗੀ ਘਰ ਦੀ ਛੱਤ
ਛੱਤ ਡਿੱਗਣ ਦੀ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਇੱਕ ਅਧਿਕਾਰੀ ਸੰਜੀਵ ਕੋਹਲੀ ਨੇ ਕਿਹਾ ਕਿ ਨਾਲ ਲੱਗਦੇ ਇੱਕ ਘਰ ਦੀ ਕੰਧ ਛੱਤ ‘ਤੇ ਡਿੱਗ ਗਈ, ਜਿਸ ਕਾਰਨ ਛੱਤ ਡਿੱਗ ਗਈ । ਸਾਰੇ ਜ਼ਖਮੀਆਂ (injureds) ਦਾ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ । ਇਸ ਤੋਂ ਬਾਅਦ, ਆਲੇ ਦੁਆਲੇ ਦੇ ਸਾਰੇ ਮਿੱਟੀ ਦੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀ ਘਟਨਾ ਨੂੰ ਰੋਕਿਆ ਜਾ ਸਕੇ ।
Read More : ਟਰਾਮਾ ਸੈਂਟਰ ਦੀ ਸੀਲਿੰਗ ਛੱਤ ਅਚਾਨਕ ਡਿੱਗੀ









