ਚੰਡੀਗੜ੍ਹ, 23 ਜਨਵਰੀ 2026 : ਉਤਰ ਭਾਰਤ ਵਿਚ ਪੱਛਮੀ ਗੜਬੜੀ ਦੇ ਚਲਦਿਆਂ ਸਮੁੱਚੇ ਉਤਰ ਭਾਰਤ (North India) ਦਾ ਮੌਸਮ ਇੱਕੋਦਮ ਬਦਲ ਚੁੱਕਿਆ ਹੈ ਕਿ ਕਿਤੇ ਮੀਂਹ ਤੇ ਕਿਤੇ ਬਰਫਬਾਰੀ ਹੋ ਰਹੀ ਹੈ ।
ਤੇਜ ਹਵਾਵਾਂ ਤੇ ਮੀਂਹ ਕਾਰਨ ਡਿੱਗਿਆ ਤਾਪਮਾਨ
ਪੱਛਮੀ ਗੜਬੜੀ (Western disturbance) ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਵਿੱਚ ਜਿਥੇ ਮੌਸਮ (Weather) ਇਕਦਮ ਬਦਲ ਗਿਆ ਹੈ, ਉਥੇ ਅਜਿਹਾ ਹੋਣ ਨਾਲ ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਬੀਤੀ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ । ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਕਈ ਜਿ਼ਲ੍ਹਿਆਂ ਵਿੱਚ ਤਾਪਮਾਨ ਡਿੱਗ ਗਿਆ ਹੈ ।
ਬਰਫਬਾਰੀ ਕਾਰਨ ਸ੍ਰੀਨਗਰ ਵਿਚ ਕਰ ਦਿੱਤਾ ਗਿਆ ਹੈ ਉਡਾਣ ਸੰਚਾਲਨ ਮੁਅੱਤਲ
ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਗੁਲਮਾਰਗ ਵਿੱਚ ਜਿਥੇ ਬਰਫ਼ਬਾਰੀ (Snowfall) ਜਾਰੀ ਹੈ ਉਥੇ ਅੱਜ ਸ੍ਰੀਨਗਰ ਵਿੱਚ ਬਰਫ਼ਬਾਰੀ ਕਾਰਨ ਉਡਾਣ ਸੰਚਾਲਨ ਵੀ ਅਸਥਾਈ ਤੌਰ `ਤੇ ਮੁਅੱਤਲ ਕਰ ਦਿੱਤਾ ਗਿਆ ਹੈ । ਕਸ਼ਮੀਰ ਘਾਟੀ ਵਿੱਚ ਅੱਜ ਹੋਈ ਤਾਜ਼ਾ ਬਰਫ਼ਬਾਰੀ ਨੇ ਪੂਰੇ ਇਲਾਕੇ ਨੂੰ ਚਿੱਟੀ ਚਾਦਰ ਨਾਲ ਢਕ ਦਿੱਤਾ ਹੈ । ਇਸ ਦਾ ਅਸਰ ਹਵਾਈ ਅਤੇ ਸੜਕੀ ਆਵਾਜਾਈ `ਤੇ ਪੈ ਰਿਹਾ ਹੈ ।
ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ (Jammu-Srinagar National Highway) (ਐਨ. ਐਚ. 44) ਨੂੰ ਨਵਯੁਗ ਟਨਲ ਦੇ ਕੋਲ ਬੰਦ ਕਰ ਦਿੱਤਾ ਗਿਆ ਹੈ । ਸ੍ਰੀਨਗਰ ਏਅਰਪੋਰਟ `ਤੇ ਬਰਫ਼ਬਾਰੀ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ । ਸਿ਼ਮਲਾ ਅਤੇ ਮਨਾਲੀ ਵਿੱਚ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ ਹੈ । ਕੁਫਰੀ, ਨਾਰਕੰਡਾ ਅਤੇ ਸੋਲੰਗ ਵੈਲੀ ਵਿੱਚ ਵੀ ਬਰਫ਼ਬਾਰੀ ਦੀ ਸੰਭਾਵਨਾ ਹੈ । ਮੰਡੀ, ਕਾਂਗੜਾ ਅਤੇ ਹਮੀਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।
Read More : ਪੰਜਾਬ ਵਿਚ ਬਾਰਸ਼ ਤੇ ਤੇਜ ਹਵਾਵਾਂ ਨੇ ਵਧਾਈ ਠੰਢ









