ਚੰਡੀਗੜ੍ਹ, 23 ਜਨਵਰੀ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) (N. I. A.) ਵਲੋਂ ਪੰਜਾਬ ਦੇ ਤਿੰਨ ਸਰਹੱਦੀ ਜਿ਼ਲ੍ਹਿਆਂ ਵਿੱਚ 10 ਥਾਵਾਂ `ਤੇ ਛਾਪੇਮਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਸ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਹੈ ਛਾਪੇਮਾਰੀ
ਕੌਮੀ ਜਾਂਚ ਏਚੰਸੀ ਐਨ. ਆਈ. ਏ. ਨੇ ਉਸ ਵਲੋਂ 10 ਥਾਵਾਂ ਤੇ ਕੀਤੀ ਗਈ ਛਾਪੇਮਾਰੀ (Raid) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਸਨੇ ਇਹ ਛਾਪੇਮਾਰੀ 2025 ਵਿੱਚ ਅੰਮ੍ਰਿਤਸਰ ਵਿੱਚ ਇੱਕ ਮੰਦਰ `ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਲਈ ਕੀਤੀ ਗਈ ਹੈ । ਏਜੰਸੀ ਨੇ ਕਿਹਾ ਕਿ ਵੀਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਕੁੱਲ 10 ਥਾਵਾਂ `ਤੇ ਤਲਾਸ਼ੀ ਲਈ ਗਈ ।
ਛਾਪੇਮਾਰੀ ਦੌਰਾਨ ਕੀਤੀ ਗਈ ਹੈ ਅਪਰਾਧਕ ਸਮੱਗਰੀ ਜਬਤ
ਏਜੰਸੀ ਦੀਆਂ ਟੀਮਾਂ ਵਲੋਂ ਲਈ ਗਈ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਅਪਰਾਧਕ ਸਮੱਗਰੀ (Offensive content) ਜ਼ਬਤ ਕੀਤੀ ਗਈ ਹੈ, ਜਿਸ ਵਿੱਚ ਕਈ ਮੋਬਾਈਲ ਫੋਨ, ਡਿਜੀਟਲ ਡਿਵਾਈਸ ਅਤੇ ਮਹੱਤਵਪੂਰਨ ਦਸਤਾਵੇਜ਼ ਸ਼ਾਮਲ ਹਨ । ਅਧਿਕਾਰੀਆਂ ਨੇ ਆਖਿਆ ਹੈ ਕਿ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਤੇ ਡਿਜੀਟਲ ਡਿਵਾਈਸਾਂ ਦੀ ਹੋਰ ਜਾਂਚ ਤੋਂ ਇਸ ਅੱਤਵਾਦੀ ਸਾਜਿ਼ਸ਼ ਨਾਲ ਹੋਰ ਸਬੰਧਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ ।
Read More : ਐਨ. ਆਈ. ਏ. ਨੇ ਪੰਜ ਮੁਲਜਮਾਂ ਨੂੰ ਕੀਤਾ ਚਾਰਜਸ਼ੀਟ









