ਛੱਤੀਸਗੜ੍ਹ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਬਲੋਦਾ ਬਾਜ਼ਾਰ ਦੇ ਬਾਕੁਲਾਹੀ ਖੇਤਰ ਵਿੱਚ ਇੱਕ ਸਪੰਜ ਆਇਰਨ ਪਲਾਂਟ (Sponge Iron Plant) ਵਿੱਚ ਧਮਾਕਾ ਹੋਣ ਨਾਲ ਹੁਣ ਤੱਕ ਛੇ ਲੋਕਾਂ ਦੀ ਮੌਤ (Six people died) ਹੋ ਗਈ ਹੈ, ਜਦੋਂ ਕਿ ਚਾਰ ਹੋਰ ਗੰਭੀਰ ਜ਼ਖ਼ਮੀ ਹਨ। ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਕਿਸ ਵੇਲੇ ਹੋਇਆ ਧਮਾਕਾ
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਲਾਂਟ ਵਿਚ ਧਮਾਕਾ (Explosion) ਸਵੇਰੇ ਵੇਲ ਹੋਇਆ । ਪਲਾਂਟ ਦੇ ਅੰਦਰ ਧਮਾਕਾ ਹੋਣ ਨਾਲ ਪਲਾਂਟ ਦੇ ਇਕ ਯੂਨਿਟ ਨੂੰ ਬਹੁਤ ਹੀ ਜਿਆਦਾ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਮਲਬੇ ਦੇ ਢੇਰ ਹੀ ਢੇਰ ਲੱਗ ਗਏ । ਘਟਨਾ ਦੀ ਸੂਚਨਾ ਮਿਲਣ `ਤੇ ਪੁਲਿਸ ਅਤੇ ਬਚਾਅ ਟੀਮਾਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ।
ਜ਼ਖ਼ਮੀਆਂ (injured) ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ । ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਪਲਾਂਟ ਵਿੱਚ ਤਕਨੀਕੀ ਨੁਕਸ ਜਾਂ ਦਬਾਅ ਵਧਣ ਕਾਰਨ ਹੋਇਆ ਸੀ। ਟੀਮ ਇਸ ਸਮੇਂ ਜਾਂਚ ਕਰ ਰਹੀ ਹੈ ।
Read More : ਅਮਰੀਕਾ ‘ਚ ਨਰਸਿੰਗ ਹੋਮ ‘ਚ ਧਮਾਕਾ









