ਜਹਿਰੀਲੀ ਤੇ ਨਕਲੀ ਸ਼ਰਾਬ ਦੀ ਰੋਕਥਾਮ ਲਈ ਸਰਕਾਰ ਚੁੱਕਣ ਜਾ ਰਹੀ ਹੈ ਕਦਮ

0
23
Whisky

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਸੂਬੇ ਵਿਚ ਪੰਜਾਬ ਵਾਸੀਆਂ ਨੂੰ ਸ਼ਰਾਬ ਜਹਿਰੀਲੀ ਤੇ ਨਕਲੀ (Alcohol is poisonous and fake) ਦੋਵੇਂ ਹੀ ਤਰ੍ਹਾਂ ਦੀ ਨਾ ਮਿਲ ਸਕੇ ਦੇ ਚਲਦਿਆਂ ਪੰਜਾਬ ਸਰਕਾਰ ਇਕ ਅਹਿਮ ਕਦਮ ਚੁੱਕਣ ਜਾ ਰਹੀ ਹੈ ।

ਕੀ ਕਦਮ ਚੁੱਕਣ ਜਾ ਰਹੀ ਹੈ ਸਰਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਜਹਿਰੀਲੀ ਤੇ ਨਕਲੀ ਸ਼ਰਾਬ ਦੀ ਰੋਕਥਾਮ ਲਈ ਪੰਜਾਬ ਸਰਕਾਰ (Punjab Government) ਵਲੋਂ ਹੁਣ ਸ਼ਰਾਬ ਦੀ ਹਰੇਕ ਬੋਤਲ ਤੇ ਹੀ ਇਕ ਵੱਖਰੇ ਤਰ੍ਹਾਂ ਦਾ (ਕਿਊ. ਆਰ.) ਕੋਡ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਜਿਸ ਕੋਡ ਨਾਲ ਪਲਾਂਟ ਤੋਂ ਲੈ ਕੇ ਠੇਕੇ ਤੱਕ ਸਪਲਾਈ ਦੀ ਅਸਲ ਸਮੇਂ ਦੀ ਨਿਗਰਾਨੀ ਸੰਭਵ ਹੋ ਸਕੇਗੀ । ਅਜਿਹਾ ਕਰਨ ਨਾਲ ਸਿਰਫ ਜਹਿਰੀਲੀ ਤੇ ਨਕਲੀ ਸ਼ਰਾਬ ਨੂੰ ਹੀ ਨੱਥ ਨਹੀਂ ਪੈ ਸਕੇਗੀ ਬਲਕਿ ਆਬਕਾਰੀ ਡਿਊਟੀ (Excise duty) ਚੋਰੀ ਅਤੇ ਤਸਕਰੀ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾਵੇਗਾ ।

ਪ੍ਰਾਜੈਕਟ ਲਾਗੂ ਕਰਨ ਲਈ ਮੰਗੀਆਂ ਹਨ ਅਰਜ਼ੀਆਂ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਸ਼ਰਾਬ ਦੇ ਉਪਰੋਕਤ ਪ੍ਰਾਜੈਕਟ ਲਈ ਯੋਗ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਹਨ ਅਤੇ ਜਲਦੀ ਹੀ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ । ਜਦੋਂ ਕਿ ਕਿਊ. ਆਰ. ਕੋਡ (QR code) ਇਸ ਸਮੇਂ ਵਰਤੋਂ ਵਿੱਚ ਹਨ ਪਰ ਪੁਰਾਣਾ ਸਿਸਟਮ ਜੋੋ ਕਿ ਬੇਅਸਰ ਰਿਹਾ ਹੈ ।

ਪਹਿਲਾਂ ਤੋਂ ਹੀ ਬੋਤਲਾਂ ਤੇ ਚੱਲੇ ਆ ਰਹੇ ਕਿਊ. ਆਰ. ਕੋਡ ਜੋ ਕਿ ਅਕਸਰ ਖਰਾਬ ਹੋ ਜਾਂਦੇ ਹਨ ਦੇ ਕਾਰਨ ਨਿਗਰਾਨੀ ਵਿੱਚ ਰੁਕਾਵਟ ਪੈ ਜਾਂਦੀ ਹੈ ਪਰ ਹੁਣ ਨਵੇਂ ਜਾਰੀ ਕੀਤੇ ਜਾਣ ਵਾਲੇ ਕਿਊ. ਆਰ. ਕੋਡ ਵਿਚ ਪਹਿਲਾਂ ਨਾਲੋਂ ਕਾਫੀ ਜਿ਼ਆਦਾ ਵਿਸ਼ੇਸ਼ਤਾਵਾਂ ਹੋਣਗੀਆਂ, ਜਿਸ ਨਾਲ ਸਿਸਟਮ ਸਹੀ ਚੱਲ ਸਕੇਗਾ ਤੇ ਪ੍ਰਾਜੈਕਟ ਨੂੰ ਪਹਿਲਾਂ ਨਾਲੋਂ ਜਿ਼ਆਦਾ ਬੂਰ ਪਵੇਗਾ । ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਇਸ ਪ੍ਰਣਾਲੀ ਨੂੰ ਲਾਗੂ ਕਰਨ ਨਾਲ ਭਵਿੱਖ ਵਿੱਚ ਨਕਲੀ ਸ਼ਰਾਬ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਕਾਫ਼ੀ ਕਮੀ ਆਵੇਗੀ ।

Read More : ਦਿੱਲੀ ‘ਚ ਮਾਲਜ਼ ਅਤੇ ਮੈਟਰੋ ਸਟੇਸ਼ਨਾਂ `ਤੇ ਵਿਕੇਗੀ ਪ੍ਰੀਮੀਅਮ ਸ਼ਰਾਬ

LEAVE A REPLY

Please enter your comment!
Please enter your name here