ਭਾਜਪਾ ਦੇ ਕੌਮੀ ਪ੍ਰਧਾਨ ਬਣੇ ਨਿਤਿਨ ਨਬੀਨ

0
23
Nitin Nabin

ਨਵੀਂ ਦਿੱਲੀ, 20 ਜਨਵਰੀ 2026 : ਭਾਰਤ ਦੇਸ਼ ਦੀ ਰਾਜਨੀਤਕ ਪਾਰਟੀਆਂ ਵਿਚੋਂ ਇਕ ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਕੌਮੀ ਪ੍ਰਧਾਨ ਵਜੋਂ ਨਿਯੁਕਤੀ ਨਿਤਿਨ ਨਬੀਨ ਦੀ ਹੋ ਗਈ ਹੈ ।

ਭਗਵਾਨ ਵਾਲਮੀਕਿ ਮੰਦਰ ਅਤੇ ਹੋਰ ਧਾਰਮਿਕ ਥਾਵਾਂ ਤੇ ਜਾ ਟੇਕਿਆ ਮੱਥਾ

ਭਾਰਤੀ ਜਨਤਾ ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ (National President) ਬਣਨ ਤੇ ਨਬੀਨ ਨੇ ਦਿੱਲੀ ਵਿੱਚ ਭਗਵਾਨ ਵਾਲਮੀਕਿ ਮੰਦਰ, ਗੁਰੂਦੁਆਰਾ ਬੰਗਲਾ ਸਾਹਿਬ ਅਤੇ ਝੰਡੇਵਾਲਾ ਮੰਦਰ ਜਾ ਕੇ ਮੱਥਾ ਟੇਕਿਆ । ਦੱਸਣਯੋਗ ਹੈ ਕਿ ਭਾਜਪਾ ਮੁੱਖ ਦਫ਼ਤਰ ਵਿੱਚ ਚੋਣ ਮੌਕੇ ਕਿਸੇ ਹੋਰ ਉਮੀਦਵਾਰ ਦਾ ਨਾਮਜ਼ਦਗੀ ਨਾ ਆਉਣ ਕਾਰਨ ਨਬੀਨ ਨਿਰ-ਵਿਰੋਧ ਪ੍ਰਧਾਨ ਚੁਣੇ ਗਏ। ਜਿ਼ਕਰਯੋਗ ਹੈ ਕਿ ਨਿਤਿਨ ਨੂੰ 14 ਦਸੰਬਰ 2025 ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ।

ਨਿਤਿਨ ਨਬੀਨ ਦਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਭਰਵਾਂ ਸਵਾਗਤ

ਭਾਜਪਾ ਦਾ ਕੌਮੀ ਪ੍ਰਧਾਨ ਬਣਨ ਤੇ ਨਿਤੀਨ ਨਬੀਨ (Nitin Nabin) ਦਾ ਜਿਥੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ, ਉਥਂੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਅਤੇ ਜੇ.ਪੀ. ਨੱਢਾ ਸਮੇਤ ਸਮੂਹ ਭਾਜਪਾ ਲੀਡਰਸ਼ਿਪ ਵੱਲੋਂ ਨਿਤਿਨ ਨਬੀਨ ਨੂੰ ਵਧਾਈ ਦਿੱਤੀ।

ਕੀ ਆਖਿਆ ਪ੍ਰਧਾਨ ਮੰਤਰੀ ਨੇ

ਨਬੀਨ ਦਾ ਸਵਾਗਤ ਕਰਨ ਮੌਕੇ ਨਰੇਂਦਰ ਮੋਦੀ (Narendra Modi) ਨੇ ਕਿਹਾ ਭਾਜਪਾ ਅਜਿਹੀ ਪਾਰਟੀ ਹੈ ਜਿੱਥੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਮੋਦੀ ਜੀ ਇੰਨੀ ਛੋਟੀ ਉਮਰ ਵਿੱਚ ਮੁੱਖ ਮੰਤਰੀ ਬਣ ਗਏ । ਹੈੱਡ ਆਫ਼ ਦ ਗਵਰਨਮੈਂਟ ਬਣ ਗਏ ਹਨ । ਇਨ੍ਹਾਂ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਭਾਜਪਾ ਦਾ ਵਰਕਰ ਹਾਂ  ਪਰ ਮੈਂ ਮੰਨਦਾ ਹਾਂ ਕਿ ਨਿਤਿਨ ਜੀ ਮੇਰੇ ਬੌਸ ਹਨ ਅਤੇ ਮੈਂ ਭਾਰਤੀ ਜਨਤਾ ਪਾਰਟੀ ਦਾ ਵਰਕਰ ਹਾਂ । ਹੁਣ ਉਹ ਮੇਰੇ ਕੰਮ ਦਾ ਮੁਲਾਂਕਣ ਕਰਨਗੇ ।

Read More : ਮੁੱਖ ਮੰਤਰੀ ਨਾਇਬ ਸੈਣੀ ਨੇ ਕਰਵਾਇਆ ਦਿੱਗਜਾਂ ਨੂੰ ਭਾਜਪਾ ਵਿਚ ਸ਼ਾਮਲ

 

LEAVE A REPLY

Please enter your comment!
Please enter your name here