ਮੁੰਬਈ, 19 ਜਨਵਰੀ 2026 : ਅਦਾਕਾਰ ਜਤਿੰਦਰ (Actor Jatinder) ਤੇ ਉਨ੍ਹਾਂ ਦੇ ਪੁੱਤਰ ਤੁਸ਼ਾਰ ਕਪੂਰ (Tusshar Kapoor) ਨੇ ਮੁੰਬਈ ਦੇ ਇਕ ਉਪਨਗਰ `ਚ ਇਕ ਵਪਾਰਕ ਜਾਇਦਾਦ (Commercial property) ਜਾਪਾਨ ਦੇ ਐੱਨ. ਟੀ. ਟੀ. ਗਰੁੱਪ ਦੀ ਇਕ ਇਕਾਈ ਨੂੰ 559.24 ਕਰੋੜ ਰੁਪਏ `ਚ ਵੇਚ ਦਿੱਤੀ ਹੈ ।
ਕਿਸ ਗਰੁੱਪ ਨੇ ਖਰੀਦ ਹੈ ਜਾਇਦਾਦ
ਰੀਅਲ ਐਸਟੇਟ (Real Estate) ਸਲਾਹਕਾਰ ਸਕੁਏਅਰ ਯਾਰਡਜ਼ ਵੱਲੋਂ ਸਾਂਝੇ ਕੀਤੇ ਗਏ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਅਨੁਸਾਰ ਐੱਨ. ਟੀ. ਟੀ. ਗਲੋਬਲ ਡਾਟਾ ਸੈਂਟਰ ਨੇ ਤੁਸ਼ਾਰ ਇਨਫ੍ਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਤੋਂ 559.24 ਕਰੋੜ ਰੁਪਏ `ਚ ਬਾਲਾਜੀ ਆਈ. ਟੀ. ਪਾਰਕ `ਚ 30,195 ਵਰਗ ਮੀਟਰ ਤੋਂ ਵੱਧ ਜਗ੍ਹਾ ਖਰੀਦੀ ਹੈ ।
ਖਰੀਦੀ ਗਈ ਜਾਇਦਾਦ ਵਿਚ ਕੀ ਕੀ ਸ਼ਾਮਲ ਹੈ
ਤੁਸ਼ਾਰ ਇਨਫ੍ਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਤੁਸ਼ਾਰ ਕਪੂਰ ਤੇ ਜਤਿੰਦਰ ਦੀ ਮਲਕੀਅਤ ਹੈ । ਦਸਤਾਵੇਜ਼ਾਂ ਅਨੁਸਾਰ ਇਸ `ਚ ਉਪਨਗਰੀ ਚਾਂਦੀਵਲੀ `ਚ ਆਈ. ਟੀ. ਪਾਰਕ `ਚ ਇਕ ਡਾਟਾ ਸੈਂਟਰ ਵਾਲੀ ਗਰਾਉਂਡ ਸਮੇਤ 10-ਮੰਜਿ਼ਲਾ ਇਮਾਰਤ `ਡੀ. ਸੀ.-10` ਅਤੇ ਨਾਲ ਲੱਗਦੇ 4-ਮੰਜ਼ਿਲਾ ਡੀਜ਼ਲ ਜਨਰੇਟਰ ਢਾਂਚੇ ਵਾਲੀ ਜ਼ਮੀਨ ਸ਼ਾਮਲ ਹੈ ।
Read More : ਮਿਊਚੁਅਲ ਫੰਡ ਜਾਇਦਾਦਾਂ `ਚ 2025 `ਚ 14 ਲੱਖ ਕਰੋੜ ਰੁਪਏ ਦਾ ਵਾਧਾ









