ਚੰਡੀਗੜ੍ਹ, 19 ਜਨਵਰੀ 2026 : ਪੁਲਸ ਵਲੋਂ ਕੀਤੀ ਜਾ ਰਹੀ ਰੂਟੀਨ ਚੈਕਿੰਗ (Checking) ਦੌਰਾਨ ਕਾਲੋਨੀ ਨੰ 4 ਲਾਈਟ ਪੁਆਇੰਟ ਨੇੜੇ ਨਾਕਾਬੰਦੀ ਦੌਰਾਨ ਕਾਰ ਵਿਚੋਂ ਕਰੋੜਾਂ ਦੀ ਨਗਦੀ ਤੇ ਸੋਨਾ ਮਿਲਿਆ ਹੈ ।
ਸੋਨਾ ਤੇ ਨਗਦੀ ਕਿੰਨੀ ਹੋਈ ਹੈ ਤਲਾਸ਼ੀ ਦੌਰਾਨ ਬਰਾਮਦ
ਚੰਡੀਗੜ੍ਹ ਪੁਲਿਸ (Chandigarh Police) ਜਿਸਨੇ ਕਾਲੋਨੀ ਨੰ 4 ਲਾਈਟ ਪੁਆਇੰਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਨੂੰ ਕਾਰ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਇਕ ਕਿਲੋਗ੍ਰਾਮ 214 ਗ੍ਰਾਮ ਸੋਨਾ (Gold) ਅਤੇ 1.42 ਕਰੋੜ ਰੁਪਏ ਦੀ ਨਕਦੀ (Cash) ਮਿਲੀ ਹੈ ਜਿਸਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਵਲੋਂ ਜਦੋਂ ਡਰਾਈਵਰ ਤੋਂ ਸੋਨੇ ਅਤੇ ਨਕਦੀ ਸੰਬੰਧੀ ਕਾਗਜਾਤਾਂ ਦੀ ਮੰਗ ਕੀਤੀ ਗਈ ਤਾਂ ਉਹ ਕੋਈ ਜਵਾਬ ਨਹੀਂ ਦੇ ਸਕਿਆ ਅਤੇ ਉਸਨੇ ਦੱਸਿਆ ਕਿ ਉਹ ਅੰਬਾਲਾ ਦਾ ਰਹਿਣ ਵਾਲਾ ਹੈ ਅਤੇ ਉਸਦੀ ਗਹਿਣਿਆਂ ਦੀ ਦੁਕਾਨ ਹੈ । ਉਹ ਗਹਿਣਿਆਂ ਦੀ ਡਿਲੀਵਰੀ ਕਰਨ ਲਈ ਚੰਡੀਗੜ੍ਹ ਆਇਆ ਸੀ । ਪੁਲਿਸ ਨੇ ਜੌਹਰੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ । ਉਹ ਇੱਕ ਹੌਂਡਾ ਅਮੇਜ਼ ਕਾਰ ਵਿੱਚ ਯਾਤਰਾ ਕਰ ਰਿਹਾ ਸੀ ।
ਕੀ ਦੱਸਿਆ ਪੁਲਸ ਇੰਸਪੈਕਟਰ ਨੇ
ਉਕਤ ਥਾਂ ਜਿਥੇ ਨਾਕਾਬੰਦੀ ਕੀਤੀ ਗਈ ਸੀ ਜਿਸ ਥਾਣੇ ਦੇ ਅਧੀਨ ਆਉਂਦੀ ਹੈ ਇੰਡਸਟ੍ਰੀਅਲ ਏਰੀਆ ਪੁਲਿਸ ਸਟੇਸ਼ਨ ਹੈ ਦੇ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਰੁਟੀਨ ਚੈਕਿੰਗ ਦੌਰਾਨ ਇੱਕ ਕਾਲੇ ਰੰਗ ਦੀ ਹੌਂਡਾ ਅਮੇਜ਼ ਕਾਰ ਨੂੰ ਰੋਕਿਆ ਗਿਆ ਸੀ । ਜਦੋਂ ਪੁਲਿਸ ਟੀਮ ਨੇ ਕਾਰ ਦੀ ਤਲਾਸ਼ੀ ਲਈ ਤਾਂ ਵੱਡੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਬਰਾਮਦ ਹੋਈ। ਡਰਾਈਵਰ ਦੀ ਪਛਾਣ ਅੰਬਾਲਾ ਦੇ ਇੱਕ ਜੌਹਰੀ ਜਗਮੋਹਨ ਜੈਨ ਵਜੋਂ ਹੋਈ ਹੈ ।
ਇਨਕਮ ਟੈਕਸ ਵਿਭਾਗ ਨੂੰ ਕਰ ਦਿੱਤਾ ਗਿਆ ਹੈ ਸੂਚਿਤ
ਲੈਣ-ਦੇਣ ਦੀ ਜਾਂਚ ਕਰ ਰਹੇ ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਤੁਰੰਤ ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ। ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਸੋਨਾ ਅਤੇ ਨਕਦੀ ਕਿੱਥੋਂ ਲਿਆਂਦੀ ਗਈ ਸੀ ਅਤੇ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਸੀ । ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਹਵਾਲਾ ਕਾਰਵਾਈਆਂ, ਟੈਕਸ ਚੋਰੀ, ਜਾਂ ਕਿਸੇ ਹੋਰ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਨਾਲ ਜੁੜਿਆ ਹੋਇਆ ਹੈ ।
Read More : ਐੱਸ. ਡੀ. ਐਮ. ਵੱਲੋਂ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ









