ਨਵੀਂ ਦਿੱਲੀ, 19 ਜਨਵਰੀ 2026 : ਦਿੱਲੀ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ (Delhi Motor Accident Claims Tribunal) ਨੇ ਜੁਲਾਈ 2024 `ਚ ਹੋਏ ਇਕ ਸੜਕ ਹਾਦਸੇ (Road accidents) `ਚ 53 ਫੀਸਦੀ ਅਪਾਹਜ ਹੋ ਗਏ 21 ਸਾਲਾ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ (Compensation) ਦੇਣ ਦਾ ਹੁਕਮ ਦਿੱਤਾ ਹੈ ।
ਪੀੜ੍ਹਤ ਵਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਕੇ ਸੁਣਾਇਆ ਗਿਆ ਫ਼ੈਸਲਾ
ਪ੍ਰੀਜਾਈਡਿੰਗ ਅਫਸਰ ਵਿਕਰਮ ਨੇ ਆਰੀਅਨ ਰਾਣਾ ਵੱਲੋਂ ਦਾਇਰ ਪਟੀਸ਼ਨ (Petition) `ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ । ਰਾਣਾ 1 ਜੁਲਾਈ, 2024 ਨੂੰ ਘਰ ਵਾਪਸ ਆ ਰਿਹਾ ਸੀ ਕਿ ਇਕ ਤੇਜ਼ ਰਫ਼ਤਾਰ ਬੱਸ ਨੇ ਉਸ ਦੇ ਸਕੂਟਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਣਾ ਨੂੰ ਗੰਭੀਰ ਸੱਟਾਂ ਲੱਗੀਆਂ । ਉਸ ਨੂੰ ਹਸਪਤਾਲ ਲਿਜਾਣਾ ਪਿਆ ।
ਪਟੀਸ਼ਨਕਰਤਾ 53 ਫੀਸਦੀ ਅਪਾਹਜ ਹੋ ਗਿਆ ਦੱਸਿਆ ਗਿਆ ਹੈ
ਟ੍ਰਿਬਿਊਨਲ ਨੇ ਆਪਣੇ ਫੈਸਲੇ `ਚ ਕਿਹਾ ਕਿ ਮੁਲਜ਼ਮ ਡਰਾਈਵਰ ਦੀ ਲਾਪਰਵਾਹੀ (Driver’s negligence) ਤੇ ਤੇਜ਼ ਰਫ਼ਤਾਰੀ ਨਾ ਸਿਰਫ਼ ਹਾਦਸੇ ਦਾ ਕਾਰਨ ਬਣੀ ਸਗੋਂ ਬਾਅਦ ਦੀਆਂ ਸਾਰੀਆਂ ਘਟਨਾਵਾਂ ਲਈ ਵੀ ਜ਼ਿੰਮੇਵਾਰ ਰਹੀ । ਟ੍ਰਿਬਿਊਨਲ ਨੇ ਇਹ ਵੀ ਨੋਟ ਕੀਤਾ ਕਿ ਪਟੀਸ਼ਨਕਰਤਾ ਦੇ ਮੈਡੀਕਲ ਸਰਟੀਫਿਕੇਟ `ਚ ਕਿਹਾ ਗਿਆ ਹੈ ਕਿ ਉਹ 53 ਫੀਸਦੀ ਅਪਾਹਜ ਹੋ ਗਿਆ ਹੈ ।
Read More : ਬਾਲਗ ਕੁੜੀ ਦੇ ਵਿਆਹ ਲਈ ਉਸ ਦੀ ਸਹਿਮਤੀ ਜ਼ਰੂਰੀ : ਉੜੀਸਾ ਹਾਈ ਕੋਰਟ









