ਸਿਓਲ, 16 ਜਨਵਰੀ 2026 : ਵਿਦੇਸ਼ੀ ਧਰਤੀ ਦੱਖਣੀ ਕੋਰੀਆ (South Korea) ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਯੂਨ ਸੁਕ-ਯੋਲ (Yoon Suk-yeol) ਨੂੰ ਪੰਜ ਸਾਲ ਦੀ ਕੈਦ (Five years in prison) ਦੀ ਸਜ਼ਾ ਸੁਣਾਈ ਗਈ ਹੈ ।
ਕੀ ਸੀ ਸਮੁੱਚਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਰਾਸ਼ਟਰਪਤੀ (Former President) ਨੂੰ ਜੋ ਪੰਜ ਸਾਲ ਦੀ ਕੌਦ ਦੀ ਸਜ਼ਾ ਸੁਣਾਈ ਗਈ ਹੈ ਇਹ ਉਨ੍ਹਾਂ ਵਿਰੁੱਧ ਅੱਠ ਅਪਰਾਧਿਕ ਮਾਮਲਿਆਂ ਵਿੱਚੋਂ ਪਹਿਲਾ ਫੈਸਲਾ ਹੈ ਜੋ ਉਨ੍ਹਾਂ ਦੇ ਮਾਰਸ਼ਲ ਲਾਅ (Marshal law) ਲਗਾਉਣ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਮਜਬੂਰ ਕਰਨ ਵਾਲੇ ਹੋਰ ਦੋਸ਼ਾਂ ਨਾਲ ਸਬੰਧਤ ਸਨ । ਦਸੰਬਰ 2024 ਵਿੱਚ ਥੋੜ੍ਹੇ ਸਮੇਂ ਲਈ ਮਾਰਸ਼ਲ ਲਾਅ ਲਗਾਉਣ ਨਾਲ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ।
ਯੂਨ ਸੁਕ-ਯੋਲ ਨੂੰ ਬਾਅਦ ਵਿੱਚ ਮਹਾਂਦੋਸ਼ ਚਲਾਇਆ ਗਿਆ, ਗ੍ਰਿਫਤਾਰ ਕੀਤਾ ਗਿਆ ਅਤੇ ਅਹੁਦੇ ਤੋਂ ਹਟਾ ਦਿੱਤਾ ਗਿਆ । ਉਨ੍ਹਾਂ ਵਿਰੁੱਧ ਸਭ ਤੋਂ ਗੰਭੀਰ ਦੋਸ਼ਾਂ ਵਿੱਚ ਸ਼ਾਮਲ ਹੈ ਕਿ ਉਨ੍ਹਾਂ ਦਾ ਮਾਰਸ਼ਲ ਲਾਅ ਲਗਾਉਣਾ ਬਗਾਵਤ ਨੂੰ ਭੜਕਾਉਣ ਦੇ ਬਰਾਬਰ ਸੀ । ਇੱਕ ਸੁਤੰਤਰ ਸਰਕਾਰੀ ਵਕੀਲ ਨੇ ਵਿਦਰੋਹ ਦੇ ਦੋਸ਼ਾਂ `ਤੇ ਅਗਲੇ ਮਹੀਨੇ ਦਿੱਤੇ ਜਾਣ ਵਾਲੇ ਫੈਸਲੇ ਵਿੱਚ ਯੂਨ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ।
Read More : ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਲਈ ਮੌਤ ਦੀ ਸਜ਼ਾ ਦੀ ਮੰਗ









