ਹਿਮਾਚਲ ਪ੍ਰਦੇਸ਼, 15 ਜਨਵਰੀ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਸਿਰਮੌਰ ਜਿਲੇ ਦੇ ਨੌਹਰਾਧਰ ਖੇਤਰ ਵਿਚ ਅੱਗ ਲੱਗਣ ਕਾਰਨ ਇਕ ਪੂਰਾ ਪਰਿਵਾਰ ਤਬਾਹ ਹੋ ਗਿਆ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜਿਲ੍ਹੇ ਦੇ ਅਰਕੀ ਬਾਜ਼ਾਰ ਵਿੱਚ ਕੁੱਝ ਦਿਨ ਪਹਿਲਾਂ ਹੀ ਅੱਗ ਲੱਗੀ ਸੀ । ਜਿਸ ਕਾਰਨ ਪੂਰੇ ਖੇਤਰ ਵਿਚ ਸੋਗ ਦੀ ਲਹਿਰ ਹੈ ।
ਅੱਗ ਵਿਚ ਕੌਣ ਕੌਣ ਸੜ ਉਤਰ ਗਿਆ ਮੌਤ ਦੇ ਘਾਟ
ਨੌਹਰਾਧਰ ਵਿਖੇ ਜਿਸ ਘਰ ਵਿੱਚ ਅੱਗ ਲੱਗੀ ਦੇ ਚਲਦਿਆਂ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ । ਜਿਨ੍ਹਾਂ ਵਿਅਕਤੀਆਂ ਦੀ ਅੱਗ ਵਿਚ ਸੜਨ ਕਾਰਨ ਮੌਤ (Death due to burns) ਹੋ ਗਈ ਵਿਚ ਕਵਿਤਾ ਦੇਵੀ, ਸਾਰਿਕਾ (9), ਕ੍ਰਿਤਿਕਾ (3), ਤ੍ਰਿਪਤਾ ਦੇਵੀ (44) ਅਤੇ ਨਰੇਸ਼ ਕੁਮਾਰ ਸ਼ਾਮਲ ਹਨ ।
ਪ੍ਰਤੱਖਦਰਸ਼ੀਆਂ ਮੁਤਾਬਕ ਅੱਗ ਸਵੇਰ ਦੇ ਢਾਈ ਵਜੇ ਦੇ ਕਰੀਬ ਲੱਗੀ ਸੀ
ਹਿਮਾਚਲ ਦੇ ਸਿਰਮੌਰ ਜਿ਼ਲੇ (Sirmaur District) ਦੇ ਜੋ ਨੌਹਰਾਧਰ ਖੇਤਰ ਵਿਚ ਘਰ ਨੂੰ ਅੱਗ ਲੱਗਣ (Fire) ਦੀ ਘਟਨਾ ਵਾਪਰੀ ਹੈ ਪ੍ਰਤੱਖਦਰਸ਼ੀਆਂ ਮੁਤਾਬਕ ਸਵੇਰ ਦੇ ਢਾਈ ਵਜੇ ਦੇ ਕਰੀਬ ਘਰ ਵਿਚੋਂ ਅਚਾਨਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਸੀਆਂ । ਦੱਸਣਯੋਗ ਹੈ ਕਿ ਪਿੰਡ ਜੋ ਕਿ ਇਕ ਦੂਰ-ਦਰਾਡੇ ਖੇਤਰ ਵਿਚ ਬਣਿਆਂ ਹੋਇਆ ਹੈ ਵਿਖੇ ਬਣਿਆਂ ਘਰ ਲੱਕੜ ਦਾ ਬਣਿਆਂ ਹੋਇਆ ਸੀ । ਅੱਗ ਜਦੋਂ ਲੱਗੀ ਤਾਂ ਲੱਕੜ ਕਾਰਨ ਤੇਜੀ ਨਾਲ ਫੈਲਦੀ ਹੀ ਚਲੀ ਗਈ ਅਤੇ ਘਰ ਅੰਦਰ ਮੌਜੂਦ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਾ ਮਿਲ ਸਕਿਆ ।
Read More : ਦਿੱਲੀ ‘ਚ ਮਕਾਨ ਨੂੰ ਅੱਗ ਲੱਗਣ ਕਾਰਨ 3 ਦੀ ਮੌਤ









