ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ ਮਾਮਲੇ `ਚ ਸੁਣਵਾਈ ਪੂਰੀ

0
25
Court

ਲਖਨਊ, 15 ਜਨਵਰੀ 2026 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਅਦਾਲਤ ਨੇ ਰਾਹੁਲ ਗਾਂਧੀ ਦੀ ਕਥਿਤ ਦੋਹਰੀ ਨਾਗਰਿਕਤਾ (Dual citizenship) ਦੇ ਮਾਮਲੇ `ਚ ਸੁਣਵਾਈ ਪੂਰੀ (Hearing complete) ਕਰ ਲਈ ਹੈ ।

ਅਗਲੀ ਸੁਣਾਈ 28 ਨੂੰ ਫੈਸਲਾ ਸੰਭਵ

ਅਦਾਲਤ (Court) ਨੇ ਇਸ ਮਾਮਲੇ `ਚ ਅਗਲੀ ਸੁਣਵਾਈ ਦੀ ਤਰੀਕ 28 ਜਨਵਰੀ ਤੈਅ ਕੀਤੀ ਹੈ, ਜਿਸ ਦਿਨ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ । ਵਿਸ਼ੇਸ਼ ਜੱਜ ਆਲੋਕ ਵਰਮਾ ਦੀ ਅਦਾਲਤ `ਚ ਇਹ ਪਟੀਸ਼ਨ ਕਰਨਾਟਕ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਐੱਸ. ਵਿਗਨੇਸ਼ ਸਿ਼ਸਿ਼ਰ ਵੱਲੋਂ ਦਾਇਰ ਕੀਤੀ ਗਈ ਹੈ । ਪਟੀਸ਼ਨਕਰਤਾ (Petitioner) ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਵਿਸਥਾਰਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ । ਸਿ਼ਕਾਇਤ `ਚ ਭਾਰਤੀ ਨਿਆਂ ਸੰਹਿਤਾ, ਸਰਕਾਰੀ ਭੇਦ ਗੁਪਤ ਰੱਖਣ ਸਬੰਧੀ ਕਾਨੂੰਨ, ਵਿਦੇਸ਼ੀ ਕਾਨੂੰਨ ਅਤੇ ਪਾਸਪੋਰਟ ਕਾਨੂੰਨ ਤਹਿਤ ਦੋਸ਼ ਲਾਏ ਗਏ ਹਨ ।

Read More : ਦਿੱਲੀ ਦੀ ਇਕ ਅਦਾਲਤ ਨੇ ਦਿੱਤਾ ਅਲਕਾ ਲਾਂਬਾ ਤੇ ਦੋਸ਼ ਤੈਅ ਕਰਨ ਦਾ ਹੁਕਮ

LEAVE A REPLY

Please enter your comment!
Please enter your name here