ਚੰਡੀਗੜ੍ਹ, 15 ਜਨਵਰੀ 2026 : ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਕਿਹਾ ਹੈ ਕਿ ਪੰਜਾਬ ਕੈਬਨਿਟ ਵੱਲੋਂ ਲਏ ਗਏ ਫੈਸਲੇ ਅਨੁਸਾਰ ਜਾਇਦਾਦਾਂ ਨੂੰ ਆਸਾਨੀ ਨਾਲ ਖਰੀਦਣ ਦੀ ਸਹੂਲਤ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ ।
ਪਹਿਲੀ ਮੈਗਾ ਨਿਲਾਮੀ ਕਦੋਂ ਤੋਂ ਕਦੋਂ ਤੱਕ ਜਾਵੇਗੀ ਕਰਵਾਈ
ਇਕ ਪੱਤਰਕਾਰ ਸੰਮੇਲਨ ਦੌਰਾਨ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਗ੍ਰੇਟਰ ਮੋਹਾਲੀ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪਹਿਲੀ ਮੈਗਾ ਨਿਲਾਮੀ 14 ਜਨਵਰੀ ਤੋਂ 11 ਫਰਵਰੀ ਤੱਕ ਕਰਵਾਈ ਜਾਵੇਗੀ । ਇਹ ਨਿਲਾਮੀ 5,460 ਕਰੋੜ ਰੁਪਏ ਦੀ ਹੋਵੇਗੀ । ਉਨ੍ਹਾਂ ਦੱਸਿਆ ਕਿ ਰੀਅਲ ਅਸਟੇਟ ਸੈਕਟਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ (Punjab Government) ਲਗਾਤਾਰ ਯਤਨ ਕਰ ਰਹੀ ਹੈ ਅਤੇ ਹਰੇਕ ਵਿਅਕਤੀ ਦਾ ਘਰ ਦਾ ਸੁਪਨਾ ਸਾਕਾਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ । ਇਸ ਨਿਲਾਮੀ ਵਿਚ ਕੁੱਲ 42 ਸਾਈਟਾਂ ਦੀ ਨਿਲਾਮੀ ਹੋਵੇਗੀ, ਜਿਸ ਵਿਚ ਰਿਹਾਇਸ਼ੀ, ਵਪਾਰਕ ਅਤੇ ਹਸਪਤਾਲ ਦੀਆਂ ਸਾਈਟਾਂ ਸ਼ਾਮਲ ਹਨ ।
ਨਿਲਾਮੀ ਵਿਚ ਹਿੱਸਾ ਲੈਣ ਵਾਲਿਆਂ ਨੂੰ ਕਰਵਾਉਣੀ ਪਵੇਗੀ ਆਨ ਲਾਈਨ ਰਜਿਸਟ੍ਰੇੇਸ਼ਨ
ਮੁੰਡੀਆਂ ਨੇ ਕਿਹਾ ਕਿ ਨਿਲਾਮ ਕੀਤੀਆਂ ਜਾ ਰਹੀਆਂ ਸਾਈਟਾਂ ਦੇ ਬਿਲਕੁਲ ਨੇੜੇ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਮੁੱਖ ਰਾਜ ਮਾਰਗ ਹਨ, ਜਿੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ । ਨਿਲਾਮੀ ਵਿਚ ਹਿੱਸਾ ਲੈਣ ਵਾਲਿਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ (Online registration) ਕਰਵਾਉਣੀ ਪਵੇਗੀ । ਇਸ ਨਿਲਾਮੀ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਨੂੰ ਸੂਬੇ ਦੇ ਵਿਕਾਸ ਕਾਰਜਾਂ `ਤੇ ਖਰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ `ਇਨਵੈਸਟ ਮੋਹਾਲੀ` ਦਾ ਆਯੋਜਨ ਵੀ ਜਲਦ ਕੀਤਾ ਜਾ ਰਿਹਾ ਹੈ । ਮੁੰਡੀਆਂ ਨੇ ਦੱਸਿਆ ਕਿ ਆਈ. ਟੀ. ਅਤੇ ਹੋਰ ਕੰਪਨੀਆਂ ਵੱਲੋਂ ਵੱਡੇ ਪੱਧਰ `ਤੇ ਮੋਹਾਲੀ ਵਿਚ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ । ਮੋਹਾਲੀ ਵਿਚ ਫੋਰਟਿਸ ਵੀ ਸਿਹਤ ਖੇਤਰ ਵਿਚ 900 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ ।
Read More : ਹਰਦੀਪ ਸਿੰਘ ਮੁੰਡੀਆਂ ਨੇ 15 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ









