ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਲਈ ਮੌਤ ਦੀ ਸਜ਼ਾ ਦੀ ਮੰਗ

0
29
Yoon Suk Yeol

ਸਿਓਲ, 14 ਜਨਵਰੀ 2026 : ਦੱਖਣੀ ਕੋਰੀਆ (South Korea) ਦੀ ਇਕ ਅਦਾਲਤ (Court) ਨੇ ਪੁਸ਼ਟੀ ਕੀਤੀ ਹੈ ਕਿ ਇਕ ਸੁਤੰਤਰ ਵਕੀਲ ਨੇ ਦਸੰਬਰ 2024 `ਚ ਮਾਰਸ਼ਲ ਲਾਅ ਲਾਗੂ ਕੀਤੇ ਜਾਣ ਦੇ ਮਾਮਲੇ `ਚ ਵਿਦਰੋਹ ਦੇ ਦੋਸ਼ਾਂ ਹੇਠ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੋਲ (Former President Yun Suk-yeol) ਲਈ ਮੌਤ ਦੀ ਸਜ਼ਾ ਦੇਣ ਦੀ ਬੇਨਤੀ ਕੀਤੀ ਹੈ ।

ਕਿਊਂ ਕੀਤੀ ਗਈ ਹੈ ਯੂਨ ਲਈ ਇਸ ਸਜ਼ਾ ਦੀ ਮੰਗ

`ਯੋਨਹਾਪ ਨਿਊਜ਼ ਏਜੰਸੀ` ਅਨੁਸਾਰ ਸੁਤੰਤਰ ਵਕੀਲ (Independent lawyer) ਚੋ ਯੂਨ-ਸੁਕ ਦੀ ਟੀਮ ਨੇ ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ `ਚ ਇਹ ਅਰਜ਼ੀ ਦਾਇਰ ਕੀਤੀ ਹੈ । ਪਿਛਲੇ ਸਾਲ ਅਪ੍ਰੈਲ `ਚ ਅਹੁਦੇ ਤੋਂ ਹਟਾਏ ਗਏ ਰਾਸ਼ਟਰਪਤੀ ਯੂਨ ਨੂੰ ਮਾਰਸ਼ਲ ਲਾਅ ਨਾਲ ਜੁੜੀ ਅਸਫਲਤਾ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਹੋਰ ਘਪਲਿਆਂ ਦੇ ਮਾਮਲਿਆਂ `ਚ ਕਈ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਨ੍ਹਾਂ `ਚ ਵਿਦਰੋਹ ਦਾ ਆਦੇਸ਼ ਦੇਣ ਦਾ ਦੋਸ਼ ਸਭ ਤੋਂ ਗੰਭੀਰ ਮੰਨਿਆ ਜਾ ਰਿਹਾ ਹੈ ।

Read More : ਬਲਾਤਕਾਰ ਕੇਸ ਵਿਚ ਅਦਾਲਤ ਨੇ ਸੁਣਾਈ ਬਲਾਤਕਾਰੀ ਨੂੰ ਸਜ਼ਾ

LEAVE A REPLY

Please enter your comment!
Please enter your name here