ਚੰਡੀਗੜ੍ਹ 14 ਜਨਵਰੀ 2026 : ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ (ਪੀ. ਆਰ. ਟੀ. ਪੀ. ਡੀ. ਬੋਰਡ) ਦੀ ਇੱਕ ਉੱਚ-ਪੱਧਰੀ ਮੀਟਿੰਗ (High-level meeting) ਅੱਜ ਪੰਜਾਬ ਭਵਨ ਵਿਖੇ ਬੋਰਡ ਦੇ ਉਪ ਚੇਅਰਮੈਨ ਅਤੇ ਪੀ. ਆਰ. ਟੀ. ਪੀ. ਡੀ. ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਦੇ ਮੰਤਰੀ-ਇੰਚਾਰਜ ਦੀ ਪ੍ਰਧਾਨਗੀ ਹੇਠ ਰਾਜ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਹੋਈ ।
ਮੀਟਿੰਗ ਵਿਚ ਕੀਤਾ ਗਿਆ ਮੁੱਖ ਏਜੰਡਿਆਂ ਦੇ ਵਿਚਾਰ ਵਟਾਂਦਰਾ
ਸਥਾਨਕ ਸੰਸਥਾਵਾਂ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ ਅਤੇ ਬਿਜਲੀ ਦੇ ਮੰਤਰੀ-ਇੰਚਾਰਜ ਸੰਜੀਵ ਅਰੋੜਾ (Sanjeev Arora) ਨੇ ਮੀਟਿੰਗ ਵਿੱਚ ਸਿ਼ਰਕਤ ਕੀਤੀ, ਜਦੋਂ ਕਿ ਲੋਕ ਨਿਰਮਾਣ ਵਿਭਾਗ ਦੇ ਮੰਤਰੀ-ਇੰਚਾਰਜ ਹਰਭਜਨ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਔਨਲਾਈਨ ਭਾਗ ਲਿਆ । ਬੋਰਡ ਨੇ ਰਾਜ ਭਰ ਵਿੱਚ ਯੋਜਨਾਬੱਧ ਸ਼ਹਿਰੀਕਰਨ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੁੱਖ ਏਜੰਡਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ।
ਮਾਸਟਰ ਪਲਾਨਾਂ ਨੂੰ ਬੋਰਡ ਨੇ ਦਿੱਤੀ ਆਪਣੀ ਪ੍ਰਵਾਨਗੀ
ਮੀਟਿੰਗ ਦੌਰਾਨ ਪੀ. ਆਰ. ਟੀ. ਪੀ. ਡੀ. ਬੋਰਡ (P. R. T. P. D. Board) ਨੇ ਮਾਸਟਰ ਪਲਾਨਾਂ ਨੂੰ ਪ੍ਰਵਾਨਗੀ ਦਿੱਤੀ । ਬੋਰਡ ਨੇ ਡੇਰਾ ਬਾਬਾ ਨਾਨਕ, ਨੰਗਲ, ਬਰਨਾਲਾ ਅਤੇ ਨਾਭਾ ਲਈ ਨਵੇਂ ਮਾਸਟਰ ਪਲਾਨਾਂ ਨੂੰ ਪ੍ਰਵਾਨਗੀ ਦਿੱਤੀ। ਇਹ ਪ੍ਰਵਾਨਗੀਆਂ ਸਬੰਧਤ ਖੇਤਰਾਂ ਦੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣਗੀਆਂ ਅਤੇ ਪ੍ਰਸਤਾਵਿਤ ਨਵੇਂ ਉਦਯੋਗਿਕ ਹੱਬਾਂ ਅਤੇ ਰਿਹਾਇਸ਼ੀ ਟਾਊਨਸ਼ਿਪਾਂ ਰਾਹੀਂ ਨਵੇਂ ਨਿਵੇਸ਼ ਦੇ ਮੌਕੇ ਖੋਲ੍ਹਣਗੀਆਂ, ਜਿਸ ਨਾਲ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨਾਗਰਿਕਾਂ ਲਈ ਸਹੂਲਤਾਂ ਵਿੱਚ ਸੁਧਾਰ ਹੋਵੇਗਾ ।
ਮੀਟਿੰਗ ਵਿਚ ਹੋਰ ਕਿਹੜੇ-ਕਿਹੜੇ ਅਧਿਕਾਰੀ ਰਹੇ ਮੌਜੂਦ
ਬੋਰਡ ਨੇ ਸੁਰੱਖਿਆ, ਯੋਜਨਾਬੱਧ ਸੜਕ ਵਿਸਥਾਰ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਮਾਸਟਰ ਪਲਾਨਾਂ ਅਤੇ ਯੂਨੀਫਾਈਡ ਜ਼ੋਨਿੰਗ ਨਿਯਮਾਂ ਨਾਲ ਸਬੰਧਤ ਹੋਰ ਮਹੱਤਵਪੂਰਨ ਏਜੰਡਾ ਆਈਟਮਾਂ ਨੂੰ ਵੀ ਪ੍ਰਵਾਨਗੀ ਦਿੱਤੀ । ਇਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਸੂਚਿਤ ਸੜਕਾਂ ਅਤੇ ਬਿਨਾਂ ਨਿਰਮਾਣ ਵਾਲੇ ਜ਼ੋਨਾਂ ਨਾਲ ਸਬੰਧਤ ਸੋਧਾਂ ਸ਼ਾਮਲ ਹਨ । ਮੁੱਖ ਸਕੱਤਰ (Chief Secretary) ਕੇ. ਏ. ਪੀ. ਸਿਨਹਾ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਸਕੱਤਰ ਵਿਕਾਸ ਗਰਗ, ਪੇਂਡੂ ਵਿਕਾਸ ਅਤੇ ਪੰਚਾਇਤ ਸਕੱਤਰ ਅਜੀਤ ਬਾਲਾਜੀ ਜੋਸ਼ੀ, ਸਥਾਨਕ ਸਰਕਾਰਾਂ ਸਕੱਤਰ ਮਨਜੀਤ ਸਿੰਘ ਬਰਾੜ, ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਸਕੱਤਰ ਸ੍ਰੀਮਤੀ ਸੋਨਾਲੀ ਗਿਰੀ ਅਤੇ ਸਬੰਧਤ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ ।
Read more : ਕਈ ਕੰਪਨੀਆਂ ਕਰ ਰਹੀਆਂ ਹਨ ਪੰਜਾਬ `ਚ ਕਰੋੜਾਂ ਦਾ ਨਿਵੇਸ਼ : ਸੰਜੀਵ ਅਰੋੜਾ









