ਮਹਾਦੇਵ ਐਪ ਮਾਮਲੇ ਵਿਚ ਈ. ਡੀ. ਨੇ ਕੁਰਕ ਕੀਤੀ 21 ਕਰੋੜ ਰੁਪਏ ਦੀ ਜਾਇਦਾਦ

0
29
Enforcement Directorate

ਨਵੀਂ ਦਿੱਲੀ, 14 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਗੈਰ-ਕਾਨੂੰਨੀ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ (Mahadev Online Betting App) ਮਾਮਲੇ `ਚ ਫ਼ਰਾਰ ਮੁੱਖ ਪ੍ਰਮੋਟਰਾਂ `ਚੋਂ ਇਕ ਰਵੀ ਉੱਪਲ ਸਮੇਤ ਵੱਖ-ਵੱਖ ਮੁਲਜ਼ਮਾਂ ਦੀ ਲੱਗਭਗ 21 ਕਰੋੜ ਰੁਪਏ ਦੀ ਹੋਰ ਜਾਇਦਾਦ ਕੁਰਕ (Property attachment) ਕੀਤੀ ਹੈ ।

ਛੱਤੀਸਗੜ੍ਹ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਅਫ਼ਸਰਸ਼ਾਹਾਂ ਦੀ ਦੱਸੀ ਜਾਂਦੀ ਹੈ ਕਥਿਤ ਸ਼ਮੂਲੀਅਤ

ਇਸ ਮਾਮਲੇ `ਚ ਛੱਤੀਸਗੜ੍ਹ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਅਫ਼ਸਰਸ਼ਾਹਾਂ ਦੀ ਕਥਿਤ ਸ਼ਮੂਲੀਅਤ ਦੱਸੀ ਜਾਂਦੀ ਹੈ । ਮਨੀ ਲਾਂਡਰਿੰਗ ਰੋਕੂ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੇ ਤਹਿਤ 10 ਜਨਵਰੀ ਨੂੰ ਇਕ ਅੰਤਿਮ ਹੁਕਮ ਜਾਰੀ ਕੀਤਾ ਗਿਆ। ਪਿਛਲੇ ਹਫ਼ਤੇ ਈ. ਡੀ. ਨੇ ਇਸੇ ਤਰ੍ਹਾਂ ਦਾ ਇਕ ਹੁਕ਼ਮ ਜਾਰੀ ਕਰ ਕੇ ਮਹਾਦੇਵ ਆਨਲਾਈਨ ਬੁੱਕ (ਐੱਮ. ਓ. ਬੀ.) ਨਾਮੀ ਐਪ ਦੇ ਇਕ ਹੋਰ ਮੁੱਖ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਕੁਝ ਹੋਰ ਲੋਕਾਂ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਸੀ ।

Read More : ਪੱਛਮੀ ਬੰਗਾਲ ਦੇ ਮੰਤਰੀ ਦੀ 3.60 ਕਰੋੜ ਦੀ ਜਾਇਦਾਦ ਜ਼ਬਤ

LEAVE A REPLY

Please enter your comment!
Please enter your name here