ਨਵੀਂ ਦਿੱਲੀ, 14 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ’ਚ ਬਿਜ਼ਨਸਮੈਨ ਜਸਵੀਰ ਢੇਸੀ (Businessman Jasvir Dhesi) ਦੇ ਘਰ ’ਤੇ ਗੋਲੀਬਾਰੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕਿਸਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਈ ਜਿੰਮੇਵਾਰੀ
ਜਿਸ ਗੈਂਗ ਦੇ ਗੁਰਗਿਆਂ ਨੇ ਗੋਲੀਆਂ ਚਲਾਈਆਂ (Shots fired) ਹਨ ਦੇ ਗੈਂਗ ਦੇ ਕੈਨੇਡਾ (Canada) ’ਚ ਮੁਖੀ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਚ ਪੋਸਟ (Post on social media) ਪਾ ਕੇ ਇਸ ਗੋਲੀਬਾਰੀ ਦੀ ਜਿ਼ੰਮੇਵਾਰੀ ਲਈ ਹੈ । ਗੈਂਗ ਵੱਲੋਂ ਜਾਰੀ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇਕ ਸ਼ੂਟਰ ਜਸਬੀਰ ਢੇਸੀ ਦੇ 5 ਲੋਬਰ ਸਰਕਲ ਬ੍ਰੈਂਪਟਨ ਸਥਿਤ ਘਰ ’ਤੇ ਦੋ ਪਾਸਿਓਂ ਕਈ ਗੋਲ਼ੀਆਂ ਚਲਾ ਰਿਹਾ ਹੈ ।
ਕੀ ਆਖਿਆ ਹੈ ਢਿੱਲੋਂ ਨੇ ਸੋਸ਼ਲ ਮੀਡੀਆ ਪੋਸਟ ਵਿਚ
ਗੋਲਡੀ ਢਿੱਲੋਂ (Goldy Dhillon) ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਹੈ ਕਿ `ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ । ਮੈਂ ਗੋਲਡੀ ਢਿੱਲੋਂ ਜਸਵੀਰ ਢੇਸੀ ਦੇ ਘਰ ’ਤੇ ਕੀਤੀ ਗਈ ਫਾਇਰਿੰਗ ਦੀ ਜਿੰਮੇਵਾਰੀ ਲੈਂਦਾ ਹਾਂ । ਉਸਨੇ ਇਹ ਵੀ ਕਿਹਾ ਕਿ ਉਹ ਸਾਡੇ ਦੁਸ਼ਮਣਾਂ ਦੀ ਹਮਾਇਤ ਕਰ ਰਿਹਾ ਹੈ ਤੇ ਜਿਹੜਾ ਕੋਈ ਸਾਡਾ ਵਿਰੋਧ ਕਰੇਗਾ ਉਸਦਾ ਵੀ ਇਹੋ ਹਸ਼ਰ ਹੋਵੇਗਾ ।
Read More : ਦੋਸਤਾਂ ਨੇ ਦੋ ਭਰਾਵਾਂ `ਤੇ ਗੋਲੀਬਾਰੀ ਕਰਕੇ ਉਤਾਰਿਆ ਇੱਕ ਨੂੰ ਮੌਤ ਦੇ ਘਾਟ









