ਕੈਨੇਡਾ, 13 ਜਨਵਰੀ 2026 : ਕੈਨੇਡਾ (Canada) ਦੀ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੂੰ ਵਾਹਨ ਚੋਰੀ (Vehicle theft) ਮਾਮਲੇ ਵਿਚ ਤਿੰਨ ਚੋਰੀ ਕੀਤੇ ਜੋ ਵਾਹਨ ਬਰਾਮਦ ਹੋਏ ਹਨ ਵਿਚ ਭਾਰਤੀ ਮੂਲ ਤੇ ਤਿੰਨ ਕੈਨੇਡੀਅਨ ਨਾਗਰਿਕਾਂ ਦੀ ਸ਼ਮੂਲੀਅਤ ਪਾਈ ਗਈ ਹੈ । ਜਿਸ ਤੇ ਕੈਨੇਡਾ ਦੇ ਬਰੈਂਪਟਨ ਵਿਚ ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ।
ਕੌਣ ਹਨ ਤਿੰਨ ਜਣੇ
ਕੈਨੇਡਾ ਦੇ ਬਰੈਂਪਟਨ ਵਿੱਚ ਪੁਲਿਸ (Brampton Police) ਨੇ ਭਾਰਤੀ ਮੂਲ ਦੇ ਜਿਨ੍ਹਾਂ ਤਿੰਨ ਕੈਨੇਡੀਅਨ ਨਾਗਰਿਕਾਂ (Three Canadian citizens) ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਅੰਮ੍ਰਿਤਪਾਲ ਖੱਟੜਾ, ਗੁਰਤਾਸ ਭੁੱਲਰ ਅਤੇ ਮਨਦੀਪ ਕੌਰ ਹਨ। ਉਕਤ ਤਿੰਨੋ ਜਣੇ ਇੱਕ ਵਾਹਨ ਚੋਰੀ ਦੇ ਗਿਰੋਹ ਵਿੱਚ ਸ਼ਾਮਲ ਸਨ । ਇੱਥੇ ਹੀ ਬੱਸ ਨਹੀਂ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਟੀਮ ਨੇ ਇਸ ਕਾਰਵਾਈ ਵਿੱਚ ਤਿੰਨ ਚੋਰੀ ਕੀਤੇ ਵਾਹਨ ਵੀ ਬਰਾਮਦ ਕੀਤੇ ਹਨ ।
ਕਦੋਂ ਸ਼ੁਰੂ ਹੋਈ ਸੀ ਮਾਮਲੇ ਦੀ ਜਾਂਚ
ਵਾਹਨ ਚੋਰੀ ਦੇ ਮਾਮਲੇ ਸਾਹਮਣੇ ਆਉਣ ਤੇ ਇਹ ਜਾਂਚ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ । ਜਿਸ ਵਿੱਚ ਖੁਲਾਸਾ ਹੋਇਆ ਕਿ ਇਹ ਨੈਟਵਰਕ ਕਾਰ ਅਤੇ ਟਰੈਕਟਰ-ਟ੍ਰੇਲਰ ਚੋਰੀਆਂ ਦੇ ਨਾਲ-ਨਾਲ ਵਾਹਨ ਧੋਖਾਧੜੀ ਵਿੱਚ ਵੀ ਸ਼ਾਮਲ ਸੀ । ਪਤਾ ਲੱਗਾ ਹੈ ਕਿ 8 ਜਨਵਰੀ 2026 ਨੂੰ ਪੁਲਿਸ ਨੇ ਸਰਚ ਵਾਰੰਟ ਤਹਿਤ ਬਰੈਂਪਟਨ ਵਿੱਚ ਇੱਕ ਘਰ ‘ਤੇ ਛਾਪਾ ਮਾਰਿਆ ਸੀ । ਜਿਸ ਦੌਰਾਨ ਪੁਲਿਸ ਨੇ ਜਾਅਲੀ ਓਨਟਾਰੀਓ ਲਾਇਸੈਂਸ ਪਲੇਟਾਂ ਵਾਲੇ ਤਿੰਨ ਚੋਰੀ ਕੀਤੇ ਵਾਹਨ ਬਰਾਮਦ ਕੀਤੇ ।
Read More : ਐਸ ਏ ਐਸ ਨਗਰ ਪੁਲਿਸ ਨੇ ਦੋ-ਪਹੀਆ ਵਾਹਨ ਚੋਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ









